ਪਹੁੰਚ ਰਹੇ ਕਦਮਾਂ ਦੀ ਅਵਾਜ਼ ਦੇ ਨਾਲ ਸੁਣਿਆ। ਪਲ ਕੁ ਮਗਰੋਂ ਉਸੇ ਅਵਾਜ਼ ਵਾਲੇ ਕ੍ਰਿਪਾਨ-ਧਾਰੀ ਨੇ ਕੋਲ ਪਹੁੰਚ ਕੇ ਪੁੱਛਿਆ, ‘‘ ਕਿਸ ਨੂੰ ਮਿਲਣਾ ਜੇ, ਸਰਦਾਰ ਜੀ? ’’
‘‘ ਤੁਹਾਨੂੰ । ਮੈਂ ਅੱਜ ਦੀ ਰਾਤੇ ਤੁਹਾਡੇ ਕਟਣੀ ਚਾਹੁੰਦਾ ਹਾਂ । ’’
‘‘ ਧੰਨ ਭਾਗ ਜੇ ਸੇਵਕ ਕਿਸੇ ਕੰਮ ਆ ਸਕੇ । ਤੇ ਫੇਰ ਅੰਦਰ ਹੋ ਕੇ ਉਸ ਕਿਹਾ, “ਏ ਨੇ, ਕੋਈ ਗੁਰਮੁਖ ਰਾਹੀਂ ਸਾਡੇ ਘਰ ਪ੍ਰਸ਼ਾਦ ਛਕੇਗਾ ਤੇ ਰਾਤੇ ਰਹਗਾ, ਹੈਂ ! ਅੱਜ ਦੀਵਾ ਈ ਨਹੀਂ ਬਾਲਿਆ ? ’’
‘‘ ਬਾਬੂ ਜੀ, ਹੁਣੇ ਈ ਬੁਝਿਆ ਹੈ। ਬਾਲਣ ਲਗ ਆਂ । ’’ ਝਟ ਮਗਰੋਂ ਚਲੇ ਦੀ ਲਾਟ ਨਾਲ ਪਛੀ ਨੂੰ ਜਗਾ ਕੇ ਰਸੋਈ ਵਿਚ ਚਾਨਣ ਕਰ ਦਿਤਾ ਤੇ ਦੀਵਾ ਜਗਾ ਕੇ ਕੁੜੀ ਨੇ ਕੰਧ ਵਿਚ ਗਡੇ ਦੀਵਟ ਤੇ ਰਖ ਦਿਤਾ।
ਜਦ ਦੋਵੇਂ ਜਣੇ ਡਿਉਢੀ ਪਾਰ ਕਰ ਕੇ ਛੜੀ ਹੋਈ ਰਸੋਈ ਪਾਸ ਪਹੁੰਚੇ ਤਾਂ ਸੰਤਾ ਸਿੰਘ ਨੇ ਨੌਜਵਾਨਾਂ ਦੇ ਮੂੰਹ ਵਲ ਚੰਗੀ ਤਰਾਂ ਦੇਖ ਕੇ ਕੁੜੀ ਨੂੰ ਕਿਹਾ, “ਜਗੀਰੋ, ਬਾਰਾਂ ਵਿਚ ਪ੍ਰਾਹੁਣਾ ਜਵਾਈ ਨੂੰ ਆਖਣ ਲਗ ਪਏ ਨੇ। ਦੇਸ ਵਲ ਪ੍ਰਾਹੁਣਾ ਕਿਸੇ ਸਾਕੇ ਸਬੰਧੀ ਜਾਂ ਰਾਤ ਕਟਣ ਵਾਲੇ ਨੂੰ ਆਖਦੇ ਨੇ । ਹੋਰ ਗੱਲ ਕੋਈ ਨਹੀਂ । ਤੇ ਕੀ ਚਾੜਿਆ ਈ ਮੰਨੇ ?
‘‘ ਦਾਲ ’’, ਉਸ ਆਖਿਆ ਤੇ ‘‘ ਛੋਲਿਆਂ ਦੀ ’’ ਖ਼ਬਰੇ ਕੀ ਸੋਚ ਕੇ ਪਹਿਲੋਂ ਨਾ ਲਿਆ ।ਪਿਉ ਸਮਝ ਗਿਆ ਤੇ ਨਾ ਮੋਢੇ ਤੋਂ ਲਾਹ ਕੇ ਆਖਣ ਲਗਾ, ‘‘ ਆਹ ਦੋ ਆਲੂ ਤੇ ਰੋਣਾ, ਅੰਦਰੋਂ ਇਕ ਅੱਧੀ ਵੜੀ ਕਢ ਕੇ ਪ੍ਰਾਹੁਣੇ ਲਈ ਭੁਨ ਲੈ ! ਆਓ ਸਰਦਾਰ ਜੀ, ਅਸੀਂ ਵੀ ਏਥੇ ਈ ਬੈਠ ਜਾਈਏ । ਅੱਗ ਸੇਕਣ ਦੀ ਇਹੋ ਈ ਰੁਤ ਹੁੰਦੀ ਆ ਕਿ ਮੰਨੇ, ਦੇਹ ਪੀੜਾ ਪ੍ਰਾਹਣੇ ਨੂੰ। ’’
੧੨੬