ਪੰਨਾ:ਚੁਲ੍ਹੇ ਦੁਆਲੇ.pdf/126

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘‘ ਤੁਸੀ ਵੀ ਉਹੋ ਗੱਲ ਕੀਤੀ । ’’
ਪੈਂਚ ਸ਼ਰਮਿੰਦਾ ਜਿਹਾ ਹੋ ਕੇ ਚੁਪ ਰਿਹਾ। ਕੁੜੀ ਨੇ ਪਤੀਲੇ ਵਿਚ ਵੜੀਆਂ ਪਾ ਦਿਤੀਆਂ ।
 ‘‘ ਮਰੇ ਮਾਂ ਪਿਉ ਖਤਰੀ ਹਨ ’’, ਨੌਜੁਆਨ ਨੇ ਗਲ ਸਾਫ਼ ਕਰਨ ਲਈ ਆਖਿਆ।
 ‘‘ ਤੁਸੀਂ ਕੁਝ ਪੜੇ ਹੋਏ ਓ ? ’’
 ‘‘ ਬੀ. ਏ ’’
 ‘‘ਲਗਦੇ ਤੇ ਨਹੀਂ, ਬੀ.ਆ. ਪਾਮ ਤੇ ਬੰਦੇ ਈ ਹੋਰ ਤਰਾਂ ਦੇ ਹੁੰਦੇ ਨੇ।’’
 ‘‘ ਅਸਾਂ ਸਭ ਕੁਝ ਕਰ ਕੇ ਦੇਖ ਲਿਆ, ਸਰਦਾਰ ਜੀ ਸਾਡਾ ਦੇਸ਼ ਨੰਗ-ਭਖ ਦੇ ਦੁਖਾਂ ਮਰੋ, ਇਜ਼ਤਾਂ ਵਿੱਚ ਤੇ ਅਸੀਂ ਬਦੇਸ਼ੀਆਂ ਦੀਆਂ ਬਾਂਦਰ-ਨਕਲਾਂ ਕਰੀਏ ? ਇਹ ਮੈਥ ਨਹੀਂ ਹੋ ਸਕਦਾ। ’’
 ‘‘ ਤੁਸੀਂ ਕੌਮ ਕੀ ਕਰਦੇ ਹੋ? ’’
 ‘‘ ਫਿਰਨਾ-ਤੁਰਨਾ, ਪਾਹਣ ਬਣਨਾ ਤੇ ਗੱਲਾਂ ਕਰਨੀਆਂ ’’
 ‘‘ ਖਾਂਦੇ ਕਿਥੋਂ ? ’’
 ‘‘ ਤੁਮਾਤੜਾਂ ਦੇ ਲੰਗਰਾਂ ਚੋਂ ? ’’
ਜਗੀਰ ਨੇ ਗੱਲਾਂ ਦਾ ਸਿਲਸਿਲਾ ਤੋੜਦਿਆਂ ਕਿਹਾ, “ਬਾਪੂ ਜੀ, ਤੁਸੀਂ ਕਿਹੜੀਆਂ ਗੱਲਾਂ ਵਿਚ ਪੈ ਗਏ ? ਛਡੇ ਵੀ ਪਰ, ਆਲ ਤਿਆਰ ਨੇ, ਮੈਂ ਫੁਲਕੇ ਲਾਹੁਣ ਲਗੀ ਆਂ। ’’
ਪਤੀਲਾ ਪਛੋਲੇ ਤੇ ਰੱਖ ਕੇ ਉਸ ਤਵਾ ਸੁਟਿਆ ਤੇ ਤੌਣ। ਮੁੜ ਸਵਾਰ ਕੇ ਫੁਲਕੇ ਲਾਹਣੇ ਸ਼ੁਰੂ ਕੀਤੇ । ਨਿੱਕੇ ਫੁਲਕੇ ਕੋਲਿਆਂ ਤੇ ਫੁੱਲ ਕੇ ਆਪਣਾ ਨਾਂ ਸੱਚ ਕਰੀ ਜਾ ਰਹੇ ਸਨ।
ਥਾਲੀਆਂ ਲੱਗ ਕੇ ਸਾਹਮਣੇ ਆ ਗਈਆਂ । ਨੌਜੁਆਨ ਖਾਂਦਾ ਗਿਆ । ਬਿਨਾ-ਤੜਕੀ ਦਾਲ ਵਿਚੋਂ ਵੀ ਉਸ ਨੂੰ ਅੱਜ ਸੁਆਦ ਆ ਰਿਹਾ ਸੀ । ਆਪਣੇ ਤਿੰਨਾਂ ਸਾਲਾਂ ਦੇ ਅਤਿੱਥੀ-ਜੀਵਨ ਵਿਚ ਉਸ ਭਾਂਤ ਭਾਂਤ ਦੇ ਖਾਣੇ ਖਾਧੇ ਸਨ ਪਰ ਜਗੀਰੋ ਦੀਆਂ

੧੩੧