ਵਿਹਲੜ ਦਸਖ਼ਤ ਕਰਨ ਵਾਲੇ ਬਦੇਸ਼ੀ ਹੁਕਮਰਾਨ ਪਲਦੇ ਹਨ | ਸਾਡਾ ਮੱਖਣ ਉਨ੍ਹਾਂ ਦੇ ਬਦਲਣ ਕੈਦੀਆਂ ਨੂੰ ਮਿਲ ਸਕਦਾ ਹੈ, ਭਲੇ ਮਾਣਸ ਹਿੰਦੁਸਤਾਨੀ ਨੂੰ ਨਹੀਂ। ਜਿਥੇ ਆਪਣੀਆਂ ਹਕੂਮਤਾਂ ਨੇ ਉਥੇ ਕੋਈ ਭੁੱਖਾ ਨਹੀਂ ਮਰਦਾ, ਵਿਦਿਆ ਤੇ ਕਿਤਾਬਾਂ ਮੁਫਤ ਮਿਲਦੀਆਂ ਹਨ । ਉਥੋਂ ਦੇ ਜੱੜੇ ਸੁਖੀ ਹਨ, ਬਚੇ ਖੁਸ਼ੀ ਹਨ... । ’’
ਕੁੜੀ ਦੁਧ ਦਾ ਗਲਾਸ ਲੈਕੇ ਪਾਹਣੇ ਦੇ ਲਾਗੇ ਆ ਖੜੇ। ਬਾਪੂ ਨੇ ਕਿਹਾ, ‘‘ ਕਾਕਾ, ਦੁਧ ਪੀ ਲੈ ! ਫੇਰ ਗੱਲਾਂ ਕਰਾਂਗੇ । ’’
ਨੌਜਵਾਨ ਖਬਰ ਨਾਂਹ ਕਰ ਦਿੰਦਾ, ਪਰ ਕੜੀ ਦੀ ਨੇ ਵੀ ਤੱਕਣੀ ਸ਼ਾਇਦ ਕਹਿ ਰਹੀ ਸੀ ਕਿ ਮੇਰੇ ਹਥੋਂ ਅਜ ਤੇ ਪੀ ਲਵੇ, ਫੇਰ ਖਬਰ ਕੁਦਰਤ ਨਾਲ ਮੇਲੇ ਹੋਣ ।
ਨੌਜਵਾਨ ਨੇ ਆਖਿਆ, ‘‘ ਪਹਿਲੋਂ ਬਾਪੂ ਜੀ ਨੂੰ ਦਿਉ ।
’’ ਮੈਂ ਪੀ ਲੈਨਾ, ਤੁਸੀਂ ਲਵੋ ਪਹਿਲੋਂ । ’’
ਦੁਸਰਾ ਗਲਾਸ ਬਾਪੂ ਵਾਸਤੇ ਆ ਗਿਆ । ਕੁੜੀ ਨੇ ਕੁਝ ਚਿਰ ਮਗਰੋਂ ਕੰਮ ਖ਼ਤਮ ਕੀਤਾ ਤੇ ਮਹਾਂ ਨੂੰ ਡਿਓਢੀ ਵਿਚ ਬੰਨ ਕੇ ਆਪ ਕੋਠੜ ਵਿਚ ਮੰਜੀ ਡਾਹ ਕੇ ਦੀਵਾ ਬੁਝਾ ਦਿਤਾ ਤੇ ਅਰਾਮ ਨਾਲ ਲਟ ਗਈ। ਗੱਲਾਂ ਸ਼ਰੁ ਰਹੀਆਂ । ਬਾਪੂ ਸੁਣਦਾ ਬੱ ਜਾਂਦਾ ਤਾਂ ਕਦੇ ਕਦੇ ਕੋਠੜੀ ਵਿਚੋਂ ਨੌਜਵਾਨ ਨੂੰ ਗੱਲ ਦਾ ਹੁੰਗਾਰਾ ਮਿਲ ਜਾਂਦਾ ।
ਅੱਧੀ ਕੁ ਰਾਤ ਨੂੰ ਪੈਂਚ ਨੇ ਕਿਹਾ, ‘‘ ਹੁਣ ਸੌਂ ਜਾਈਏ। ਤੁਹਾਡੀਆਂ ਗੱਲਾਂ ਸੱਚੀਆਂ ਨੇ, ਬਾਕੀ ਸਵੇਰੇ ਸਹੀ ।’’
ਸਾਰੇ ਚੁੱਪ ਹੋ ਗਏ । ਬਾਪੂ ਦੇ ਘੁਰਾੜੇ ਛੇਤੀ ਹੀ ਛੁਟਣ ਲੱਗ ਪਏ । ਜਗੀਰੋ ਸ਼ਾਇਦ ਸਾਰਿਆਂ ਤੋਂ ਮਗਰੋਂ ਤੀ। ਉਸ ਦੇ ਸੁਪਨਿਆਂ ਦਾ ਕੌਣ ਜਾਣੇ।
ਸਵੇਰੇ ਉਹ ਦੁਧ ਰਿੜਕਣ ਕੁਝ ਚਿਰਕੀ ਉਠੀ । ਜਦੋਂ ਉਹ ਮੱਖਣ ਕੱਠਾ ਕਰ ਰਹੀ ਸੀ, ਬਾਹਰੋਂ ਬਾਪੂ ਨੂੰ ਵਾਜਾਂ ਪੈਣੀਆਂ ਸ਼ੁਰੂ ਹੋਈਆਂ। ‘ਵਾਹਿਗੁਰੂ ! ਵਾਹਿਗੁਰੂ ! ਕਰਦਾ ਪੈਂਚ ਬਾਹਰ ਗਿਆ ।
੧੩੪