ਪੰਨਾ:ਚੁਲ੍ਹੇ ਦੁਆਲੇ.pdf/13

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸ਼ਾਮ ਹੋਈ, ਉਮਰ ਏਵੇਂ ਤਮਾਮ ਹੋਈ ! ਹਰ ਆਦਮੀ ਦੇ ਏਸ ਚਕਰ ਵਿਚ ਬੇਅੰਤ ਕਹਾਣੀਆਂ ਵਾਪਰਦੀਆਂ ਹਨ, ਤੇ ਉਨਾਂ ਕਹਾਣੀਆਂ ਨੂੰ ਇਕ ਮਾਲਾ ਵਿਚ ਪਰੋ ਦੇਈਏ ਤਾਂ ਦੇ ਚਾਰ ਨਾਵਲ ਭੀ ਬਣ ਜਾਂਦੇ ਹਨ । ਪਰ ਇਨ੍ਹਾਂ ਕਹਾਣੀਆਂ ਤੇ ਨਾਵਲਾਂ ਨੂੰ ਅਨੁਭਵ ਕਰਨ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ । ਉਸ ਨੂੰ ਅਸੀਂ ਸਾਹਿੱਤਕਾਰ, ਕਹਾਣੀਕਾਰ, ਜਾਂ ਨਾਵਲਕਾਰ ਕਹਿ ਦੇਂਦੇ ਹਾਂ । ਕਵਿਤਾ, ਨਾਟਕ, ਇਤਿਹਾਸ, ਮਿਥਿਹਾਸ ਆਦਿ ਹਰ ਤਰਾਂ ਦੇ ਸਾਹਿਤ ਲਈ ਈਹੋ ਹੀ ਖਾਣ ਹੈ ਤੇ ਈਹੋ ਹੀ ਭੰਡਾਰਾ । ਫਰਕ ਕੇਵਲ ਅਨੁਭਵੀ ਦੀ ਦ੍ਰਿਸ਼ਟੀਕੋਣ ਤੇ ਉਸ ਦੇ ਵਰਤੇ ਗਏ ਢੰਗ ਤੇ ਸ਼ਬਦ-ਰੂਪੀ ਸਾਧਨ ਤੇ ਆਸ਼ੇ ਜਾਂ ਪਰਯੋਜਨ ਦਾ ਹੈ ।

(੨)


ਕਹਾਣੀ ਦੇ ਏਸ ਪੂਰਬ-ਇਤਹਾਸਕ ਤੇ ਪਰਕਿਰਤਕ ਵਿਰਤਾਂਤ ਤੋਂ ਹੁਣ ਅਸੀਂ ਪੰਜਾਬ ਦੇਸ ਨੂੰ ਪੰਜਾਬੀਆਂ ਦੀ ਵਸੋਂ ਵਾਲਾ ਥਾਂ ਸਮਝਕੇ ਕਹਾਣੀ ਦੀ ਕਹਾਣੀ ਤੋਰੀਏ । ਹਰ ਦੇਸ਼ ਵਾਂਗ ਸਾਧਾਰਨ ਰੂਪ ਵਿਚ ਪੰਜਾਬੀ ਮਨੁਖ ਵੀ “ਜਿਉਂਦਾ ਰਹਿਣ ਦੇ ਸਾਧਨਾਂ ਤੋਂ ਬਿਨਾਂ ਪਿਆਰ ਅਨੁਭਵ ਦਾ ਭਾਗੀ ਰਹਿਆ ਹੈ । ਇਹ ਪਿਆਰ ਇਕ ਤਾਂ ਜਿਨਸੀ ਪਿਆਰ, ਲਿੰਗ ਪਿਆਰ, ਜਾਂ ਇਸਤਰੀ ਪਿਆਰ ਦਾ ਰੂਪ ਧਾਰਦਾ ਰਹਿਆ ਹੈ ਤੇ ਦੂਜਾ ਵਿਛੜੇ ਮਰ ਚੁਕੇ, ਮਾਤਾ ਪਿਤਾ, ਭੈਣ ਭਰਾ ਤੇ ਹੋਰ ਪਿਆਰੇ ਬੋਲੀਆਂ ਤੇ ਸਹੇਲੀਆਂ ਲਈ ਵਿਲਕਣੀ ਤੇ ਵਿਜੋਗ ਦੇ ਜ਼ਜ਼ ਬਿਆਂ ਨਾਲ ਭਰਪੂਰ ਪਿਆਰ । ਇਸਤਰੀ ਪਿਆਰ ਨੇ ਵੀ ਸਾਹਿੱਤ ਉਪਜਿਆ ਤੇ ਵਿਜੰਗੀ ਤੇ ਵੈਰਾਗੀ ਜਜ਼ਬਿਆਂ ਨੇ ਵੀ ਸਾਹਿੱਤ ਨੂੰ ਜਨਮ ਦਿਤਾ । ਏਸੇ ਨੇ ਹੀ ਦੇਵੀ, ਦੇਵਤਿਆਂ, ਹਰਾਂ, ਪਰੀਆਂ , ਰੱਬ ਤੇ ਰੱਬ ਦੇ ਰੂਪਾਂ-ਅਵਤਾਰਾਂ, ਪੈਗੰਬਰਾਂ ਦੇ ਸਿਧਾਂਤ ਨੂੰ ਜਨਮ

੧੪