ਪੰਨਾ:ਚੁਲ੍ਹੇ ਦੁਆਲੇ.pdf/139

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸੀ ਰਹਿ ਸਕਦਾ ।
ਕਈ ਵਰਿਆਂ ਤੋਂ ਆਲਾ ਸਿੰਘ ਇਸੇ ਤਰਾਂ ਜੀਉਂ ਰਿਹਾ ਸੀ । ਪਹਿਲੇ ਵਰਿਆਂ ਵਿਚ ਤੇ ਇਹ ਜੀਵਨ ਟੋਰ ਹੋਰ ਵੀ ਤਿਖੀ ਸੀ, ਉਸਦਾ ਸਰੀਰ ਏਡਾ ਵਡਾ ਤੇ ਤਕੜਾ ਸੀ ਕਿ ਨੇੜੇ ਨੇੜੇ ਦੇ ਪਿੰਡਾਂ ਵਿਚ ਉਸ ਦੇ ਮੇਚ ਦਾ ਬੰਦਾ ਕੋਈ ਨਹੀਂ ਸੀ। ਇਕ ਵੇਰ ਜਦੋਂ ਅੰਮ੍ਰਿਤਸਰ ਦੀ ਮਸਿਆ ਤੇ ਉਸ ਦਾ ਕੜਾਂ ਪਾਣ ਨੂੰ ਜੀ ਕੀਤਾ ਸੀ ਤਾਂ ਸਾਰੇ ਅੰਮ੍ਰਿਤਸਰ ਵਿਚੋਂ ਉਸਦੀ ਵੀਣੀ ਤੇ ਕੋਈ ਕੜਾ ਪੂਰਾ ਨਹੀਂ ਸੀ ਆਇਆ। ਨਹਿਰਾਂ ਆਉਣ ਤੇ ਉਸ ਡੰਗਰ ਚਾਰਨੇ ਛਡ ਕੇ ਆਪਣੇ ਪੁਰਾਣੇ ਪਿੰਡ ਤੋਂ ਪੰਜ ਛੇ ਕੋਹ ਦੂਰ ਆਪਣੀ ਭੋਇੰ ਵਿਚ ਆਪਣੇ ਨਵੇਂ ਪਿੰਡ ਦੀ ਨੀਂਹ ਰਖੀ ਸੀ। ਉਸ ਨੂੰ ਮੁਨਸਫ ਮੰਨ ਕੇ ਸਾਰੇ ਪਿੰਡ ਨੇ ਆਪਣੇ ਘਰਾਂ ਲਈ ਹਾਤੇ ਵੰਡੇ ਸਨ । ਉਸਦੇ ਜ਼ੋਰ ਦੇਣ ਤੇ ਕੰਮੀਆਂ ਨੂੰ ਵੀ ਘਰ ਛੱਤਣ ਲਈ ਹਾਤੇ ਮਿਲੇ ਸਨ । ਕੋਲ ਦੇ ਕਿਸੇ ਪਿੰਡ ਵਿਚ ਕੰਮੀਆਂ ਦੀ ਕੋਈ ਆਪਣੀ ਥਾਂ ਨਹੀਂ ਸੀ । ਉਸੇ ਹੀ ਸਾਰੇ ਪਿੰਡ ਨੂੰ ਉਦਮ ਦੇ ਕੇ ਸਾਂਝਾ ਖੂਹ ਲਵਾਇਆ ਸੀ ਤੇ ਪਿੰਡ ਦੀ ਛੱਪੜਾਂ ਦੇ ਪਾਣੀਆਂ ਤੋਂ ਖਲਾਸੀ ਕਰਾਈ ਸੀ। ਇਕ ਵਡੇ ਅਫ਼ਸਰ ਨੂੰ ਮਿਲ ਕੇ ਉਸ ਪਿੰਡ ਵਿਚ ਡਾਕਖਾਨਾ ਖੁਲਵਾ ਲਿਆ ਸੀ। ਇਸ ਨੂੰ ਉਹ ਆਪਣੇ ਰਸੂਖ ਦੀ ਸਿਖਰ ਸਮਝਦਾ ਸੀ। ਆਪਣੇ ਸਾਲਿਆਂ ਨੂੰ ਬੜਾ ਤਿੜ ਕੇ ਕਹਿੰਦਾ, ‘ਤੁਹਾਡਾ ਕਾਟ ਸਾਨੂੰ ਝਟ ਆ ਮਿਲਦਾ ਏ, ਸਾਡਾ ਕਾਟ ਈ ਕਿਧਰੇ ਭੋਰੇ ਪੈ ਜਾਂਦਾ ਏ। ਨਾਲ ਦੇ ਪਿੰਡ ਇਕ ਬੜਾ ਵੱਡਾ ਮੁਸਲਮਾਨ ਜ਼ਿਮੀਂਦਾਰ ਸੀ । ਹਰ ਐਤਵਾਰ ਉਸ ਨੂੰ ਲਾਹੌਰੋਂ ਅਖਬਾਰ ਆਉਂਦੀ । ਉਸਦੇ ਆਪਣੇ ਪਿੰਡ ਡਾਕਖਾਨਾ ਨਾ ਹੋਣ। ਕਰਕੇ ਡਾਕੀਏ ਦੇ ਫੇਰੇ ਤਕ ਅਖ਼ਬਾਰ ਆਲਾ ਸਿੰਘ ਦੇ ਪਿੰਡ ਹੀ ਪਈ ਰਹਿੰਦੀ,ਇਸ ਉਡੀਕ ਤੋਂ ਬਚਣ ਲਈ ਮਲਕ ਹਰਾਂ ਆਪਣਾ ਨੌਕਰ ਘੋੜੀ ਤੇ ਆਲਾ ਸਿੰਘ ਦੇ ਪਿੰਡ ਘਲਣਾ ਆਰੰਭ ਦਿਤਾ। ਨੌਕਰ ਦੇ ਫੇਰਿਆਂ ਵਿਚ ਆਲਾ ਸਿੰਘ ਨੂੰ ਮੁਲਕ ਤੇ ਆਪਣੀ ਜਿਤ

੧੪੪