ਪੰਨਾ:ਚੁਲ੍ਹੇ ਦੁਆਲੇ.pdf/141

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਨੂੰ ਕਈ ਰਾਤਾਂ ਹਵਾਲਾਤ ਵਿਚ ਕਟਣੀਆਂ ਪਈਆਂ ਸਨ। ਇਕ ਕਹਾਣੀ ਉਸ ਬਾਰੇ ਬੜੀ ਪ੍ਰਸਿਧ ਸੀ। ਇਕ ਸ਼ਾਮ ਉਹ ਘੋੜੀ ਤੇ ਚੜ ਕੇ ਮੰਡੀਓਂ ਘਰ ਆ ਰਿਹਾ ਸੀ। ਉਸੇ ਰਾਹ ਤੇ ਇਕ ਨਵਾਂ ਵਿਆਹਿਆ ਜੋੜਾ ਵੀ ਸੜਕ-ਸੁਆਰ ਸੀ । ‘‘ ਛੋਹਰਾ ਕਿਥੇ, ਜਾਉ ਏਂ ? ’’ਆਲਾ ਸਿੰਘ ਨੇ ਮੁੰਡੇ ਤੋਂ ਪੁਛਿਆ !
‘‘ ਬਹਾਲੀ ਕੀ ਜਾਉ ਆਂ, ਆਪਣੇ ਸਹੁਰੇ । ’’ ਬਹਾਲੀ ਕੀ ਆਲਾ ਸਿੰਘ ਦਾ ਆਪਣਾ ਪਿੰਡ ਸੀ ।
‘‘ ਕਿਦੇ ਘਰ ? ’’
‘‘ ਵੀਰੂ ਸਾਈ ਦੇ । ’’
ਆਲਾ ਸਿੰਘ ਆਪ ਘੋੜੀ ਤੋਂ ਉੱਤਰ ਬੈਠਾ ਤੇ ਉਨ੍ਹਾਂ ਨੂੰ ਉਤੇ ਬਿਠਾ ਦਿਤਾ । ਰਾਤ ਨੂੰ ਜਦੋਂ ਉਹ ਈਸਾਈ ਘੋੜੀ ਆਲਾ ਸਿੰਘ ਦੇ ਘਰ ਬੰਨਣ ਆਇਆ ਤਾਂ ਉਸ ਲੈਣੋਂ ਨਾਂਹ ਕਰ ਦਿਤੀ, ‘‘ਨਹੀਂ ਭਈ ਵੀਰੁ, ਜਦੋਂ ਮੇਰੀ ਧੀ ਸਹੁਰ ਜਾਏ ਇਹਦੇ ਤੇ ਚੜ੍ਹ ਕੇ ਜਾਏ ਤੇ ਜਦੋਂ ਆਵੇ ਏਹਦੇ ਤੇ ਈ ਚੜ ਆਵੇ ਕਰੇਗੀ । ’’
ਪਰ ਹੁਣ ਤੇ ਪਿੰਡ ਵਿਚ ਹਵਾ ਵੀ ਕੁਝ ਪੁਠੀ ਜਹੀ ਵਰੀ ਗਈ ਸੀ ' ਉਸ ਦੇ ਆਪਣੇ ਉੱਦਮ ਨਾਲ ਛਤਾਏ ਹੋਏ ਸਾਂਝੇ ਟੱਪ ਹੇਠ ਕਾਵਾਂ ਰੌਲੀ ਜਹੀ ਪਈ ਰਹਿੰਦੀ। ਕੁਝ ਮੁੰਡੇ ਉਸਦੇ ਬੈਠਿਆਂ ਹੀ ਤਾਸ਼ ਖੇਡਦੇ ਰਹਿੰਦੇ ਤੇ ਆਪਸ ਵਿਚ ਝਗੜਦੇ ਰਹਿੰਦੇ ਜਾ ਕਈ ਪਾੜਾ ਅਖਬਾਰ ਲੈ ਕੇ ਬਹਿ ਜਾਂਦਾ ਤੇ ਪਹਿਰ ਪਹਿਰ ਅਖ਼ਬਾਰ ਹੀ ਸੁਣਾਂਦਾ ਰਹਿੰਦਾ। ਉਨ੍ਹਾਂ ਵਿਚ ਹੋਰ ਕੋਈ ਗੱਲ ਬਾਤ ਨਾ ਹੋ ਸਕਦੀ । ਕਿਉਂ ਜੋ ਸਾਰੇ ਲੋਕਾਂ ਦਾ ਧਿਆਨ ਅਖ਼ਬਾਰ ਸੁਣਨ ਵਿਚ ਹੁੰਦਾ । ਪਤਾ ਨਹੀਂ ਕਿਉਂ ਆਲਾ ਸਿੰਘ ਨੂੰ ਅਖ਼ਬਾਰ ਦੀ ਦੁਜਿਆਂ ਨਾਲੋਂ ਕੁਝ ਘੱਟ ਸਮਝ ਆਉਂਦੀ ਤੇ ਉਹ ਇਸ ਬਾਰੇ ਕਦੀ ਕੋਈ ਸਵਾਦਲੀ ਗੱਲ ਨਾ ਕਰ ਸਕਦਾ । ਕਈ ਵੇਰ ਖਿਝ ਕੇ ਉਹ ਆਖਦਾ, ‘‘ ਇਹ ਸਭ ਝੂਠ ਏ । ਉਹ ਕੂੜ ਥੱਪ ਕੇ ਏਥੇ ਘੱਲ ਦੇਦੇ ਨੇ, ਉਨਾਂ ਨੂੰ ਸਾਰੀਆਂ ਗੱਲਾਂ ਦਾ ਕਿਵੇਂ ਪਤਾ ਲੱਗ

੧੪੬