ਪੰਨਾ:ਚੁਲ੍ਹੇ ਦੁਆਲੇ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂਦਾ ਏ । ’’ ਪਰ ਕਿਸੇਤੇ ਇਸ ਗੱਲ ਦਾ ਰਤੀ ਅਸਰ ਨਾ ਹੁੰਦਾ। ਸਭ ਕੁਝ ਝੂਠ ਕਿਸ ਤਰ੍ਹਾਂ ਹੋ ਸਕਦਾ ਸੀ । ਜਦੋਂ ਲੜਾਈ ਲੱਗਣ ਦੀ ਖ਼ਬਰ ਆਈ ਤਾਂ ਸਭ ਕੁਝ ਮਹਿੰਗਾ ਹੋਣ ਲੱਗ ਪਿਆ | ਲੀਡਰ ਕੈਦ ਹੋ ਗਏ ਤੇ ਉਨਾਂ ਦੇ ਕਿਧਰੇ ਜਾਣ ਆਉਣ ਦੀ ਕੋਈ ਖ਼ਬਰ ਨਹੀਂ ਸੀ ਆਉਂਦੀ। ਅੰਗਰੇਜ਼ਾਂ ਦੀਆਂ ਜਿੱਤਾਂ ਦੀਆਂ ਖ਼ਬਰਾਂ ਆਉਣ ਲੱਗੀਆਂ ਤਾਂ ਲੀਡਰ ਛੱਡ ਦਿਤੇ ਗਏ । ਜਦੋਂ ਲੜਾਈ ਹਟਣ ਦੀ ਖ਼ਬਰ ਆਈ ਤਾਂ ਕੋਈ ਨਹੀਂ ਸੀ ਕਹਿੰਦਾ ਕਿ ਲੜਾਈ ਅਜ ਨਹੀਂ ਹਟੀ ਪਰ ਆਲਾ ਸਿੰਘ ਲਈ ਇਹ ਸਭ ਕੁਝ ਝੂਠ ਸੀ । ਜੋ ਟੱਪ ਥੱਲੇ ਝੂਠ ਦਾ ਹੀ ਪ੍ਰਚਾਰ ਹੋਣਾ ਸੀ ਤਾਂ ਕਿਉਂ ਨਾ ਗੁਰਦੁਆਰੇ ਦੇ ਭਾਈ ਹਰੀ ਆਂ ਕੇ ਟੱਪ ਥੱਲੇ ‘ਪੰਥ ਪ੍ਰਕਾਸ਼’ ਜਾਂ ‘ਰਾਜ ਖ਼ਾਲਸਾ’ ਪੜਿਆ ਕਰਨ । ਜਦੋਂ ਭਾਈ ਹਰੀ ਰਾਗ ਨਾਲ ‘ਰਾਜ ਖ਼ਾਲਸਾ’ ਪਦੇ ਤੇ ਕਿਤੋਂ ਮਤਲਬ ਸਮਝਾਂਦੇ ਤਾਂ ਟੱਪ ਥੱਲੇ ਅਮਨ ਹੋ ਜਾਂਦਾ । ਸਾਰੇ ਲੋਕਾਂ ਦੀਆਂ ਤਾਈਆਂ ਤੇ ਡੂੰਆਂ ਵਿਚਾਰਾਂ ਨੂੰ ਲਗਾਮ ਮਿਲ ਜਾਂਦੀ ਤੇ ਹਰ ਪਾਸੇ ਚੁਪ ਹੋ ਜਾਂਦੀ । ਆਲਾ ਸਿੰਘ ਦੇ ਭਾਰੇ ਤੇ ਸਤਕਾਰੇ ਹੋਏ ਸ਼ਰੀਰ ਦਾ ਰੋਅਬ ਇਸ ਤਰਾਂ ਪੈਦਾ ਹੋਏ ਖ਼ਲਾ ਵਿਚ ਛਾ ਜਾਂਦਾ ਤੇ ਉਸ ਦੇ ਮਨ ਨੂੰ ਸ਼ਾਂਤੀ ਮਿਲਦੀ। ਇਸ ਮਿੱਠੇ ਜਹੇ ਵਾਯੂ-ਮੰਡਲ ਦਾ ਇਮਤਿਹਾਨ ਕਰਨ। ਲਈ ਉਹ ਕਦੀ ਕਦੀ ਕੁਝ ਬੋਲਦਾ ‘‘ ਭਾਈ ਜੀ, ਏਥੋਂ ਜ਼ਰਾ ਸਹਿਜ ਨਾਲ ਪੜੋ ’’ ‘‘ ਭਾਈ ਜੀ ਇਹਦਾ ਮਤਲਬ ਜ਼ਰਾ , ਮੜਾਇਆ ਜੇ ‘‘ ਧੰਨ ਸਿੱਖ਼ ਸਨ ਜੀ ਉਹ ’’ ਆਦਿ । ਪਰ ਮਾਰਸ਼ਲ ਲਾ ਵਾਂਗ ਇਹ ਭਾਈ ਗੁਰਾਂ ਵਾਲਾ ਹਥਿਆਰ ਵੀ ਕਦੀ ਕਦੀ ਹੀ ਵਰਤਿਆ ਜਾ ਸਕਦਾ ਸੀ, ਹਰ ਰੋਜ਼ ਤਾਂ ਨਹੀਂ ।
ਕਦੀ ਕਦੀ ਟੱਪ ਥੱਲੇ ਬਹਿਸਾਂ ਹੁੰਦੀਆਂ, ਗਰਮਾ ਗਰਮ ਬਹਿਸਾਂ, ਅਕਾਲੀਆਂ ਦੀਆਂ, ਕਾਂਗਰਸੀਆਂ ਦੀਆਂ, ਕਮਯੂਨਿਸਟਾਂ ਦੀਆਂ । ਬਹਿਸਾਂ ਕਰਨ ਵਾਲੇ ਜੋਸ਼ ਵਿਚ ਆ ਜਾਂਦੇ, ਜਿਵੇਂ ਕੋਈ ਉਨ੍ਹਾਂ ਦੇ ਘਰ ਤੇ ਵਾਰ ਕਰ ਰਿਹਾ ਹੁੰਦਾ ਹੈ । ਆਲਾ ਸਿੰਘ ਜਾਣਦਾ

੧੪੭