ਪੰਨਾ:ਚੁਲ੍ਹੇ ਦੁਆਲੇ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਧੀਆਂ ਸਿੱਧੀਆਂ ਬਣਾਂਦੇ, ‘‘ ਤੁਸੀਂ ਨਿੱਕੇ ੨ ਹਿਟਲਰ ਤੇ ਟੋਜੋ ਹੈ, ਅਸੀਂ ਉਹਨਾਂ ਦਾ ਰਾਜ ਖ਼ਤਮ ਕਰ ਦਿਤਾ ਹੈ, ਤੁਹਾਡਾ ਰਾਜ਼ ਵਧੇਰਾ ਚਿਰ ਨਹੀਂ ਰਹਿ ਸਕਦਾ। ’’ ਜਾਂ ‘‘ ਪੁਲਸ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਰੋਟੀਆਂ ਨਾਲ ਬੰਨ ਕੇ ਲਿਆਇਆ ਕਰਨ, ਜੱਟਾਂ ਦੇ ਘਰੋਂ ਰੋਟੀਆਂ ਖਾਣ ਦਾ ਉਹਨਾਂ ਨੂੰ ਕੋਈ ਹੱਕ ਨਹੀਂ। ’’ ਆਲਾ ਸਿੰਘ ਟੋਡੀ ਨਹੀਂ ਸੀ । ਮਰਲੇ ਮਿਲਣ ਵੇਲੇ ਉਸ ਮੁਰੱਬਾ ਲੈਣੋਂ ਨਾਂਹ ਕਰ ਦਿੱਤੀ ਸੀ, ਉਹ ਸਾਹਿਬ ਦੇ ਤਰਲੇ ਨਹੀਂ ਸੀ ਪਾਉਣਾ ਚਾਹੁੰਦਾ । ਪਰ ਇਹੋ ਜਿਹੀਆਂ ਗੱਲਾਂ ਉਸ ਦੇ ਮੂੰਹੋਂ ਨਹੀਂ ਸਨ ਨਿਕਲ ਸਕਦੀਆਂ । ਉਸ ਉਹ ਵੇਲੇ ਦੇਖੋ ਸਨ ਜਦੋਂ ਨੰਬਰਦਾਰ ਜਾਂ ਜ਼ੈਲਦਾਰ ਦੇਵਿਰੁਧ ਗੱਲ ਆਖਣੀ ਜੁਰਮ ਸੀ । ਉਹ ਇਹਨਾਂ ਗੱਲਾਂ ਤੇ ਤਾਲੀਆਂ ਨਹੀਂ ਸੀ ਜਾ ਸਕਦਾ,ਡਰ ਤੋਂ ਨਹੀਂ, ਇਸ ਲਈ ਕਿ ਇਹ ਉਸ ਦੇ ਦਿਲ ਦੀਆਂ ਆਵਾਜ਼ਾਂ ਨਹੀਂ ਸਨ ਪਰ ਉਹ ਇਹ ਵੀ ਅਨੁਭਵ ਕਰ ਲੈਂਦਾ ਕਿ ਉਹ ਹੁਣ ਮੁਹਰਲੀ ਪਾਲ ਵਿਚ ਨਹੀਂ ਖਲੋਤਾ ਸੀ । ਉਸ ਦੇ ਅਗੇ ਕਈ ਹੋਰ ਲੋਕ ਸਨ ਤੇ ਉਹ ਭਜ ਕੇ ਉਨਾਂ ਨੂੰ ਨਹੀਂ ਮਿਲ ਸਕਦਾ ਸੀ ਉਸ, ਲਈ ਤਾਂ ਇਹ ਬੜੀਆਂ ਅੱਖੀਆਂ ਘਾਟੀਆਂ ਸਨ । ਕੰਮਯੂਨਿਸਟ ਮੁੰਡੇ ਡਿਪਟੀ ਕਮਿਸ਼ਨਰਾਂ ਤੇ ਪੁਲਸ ਕਪਤਾਨਾਂ ਨੂੰ ਮਿਲਦੇ ਤੇ ਧੰਨਵਾਦੀ ਹੋਣ ਦੀ ਥਾਂ ਉਨਾਂ ਨਾਲ ਹੋਈ ਹੋਈ ਗੱਲ ਬਾਤ ਉਤੇ ਖੁਲੇ ਜਲ ਸਿਆਂ ਵਿਚ ਨੁਕਤਾਚੀਨੀ ਕਰਦੇ। ਸਰਕਾਰ ਦੇ ਬਾਰੇਇਹ ਲੋਕ ਇਸ ਤਰ੍ਹਾਂ ਗੱਲਾਂ ਕਰਦੇ ਜਿਵੇਂ ਕਿਸੇ ਨਾਲ ਦੇ ਪਿੰਡ ਦੀ ਪਰੇ ਹੁੰਦੀ ਹੈ
ਕਈ ਫ਼ੌਜੀ ਮੜ ਕੇ ਪਿੰਡ ਆ ਰਹੇ ਸਨ, ਆਜ਼ਾਦ ਹਿੰਦ ਫ਼ੌਜ ਦੇ ਤੇ ਕਈ ਦੂਜੇ ਰਾਹ ਉਲਟਾਉਣ ਦੇ ਸੁਪਨੇ ਵੇਖਣ ਵਾਲੇ ਆਜ਼ਾਦ ਦੇਸ਼ ਵਿਚ ਆਜ਼ਾਦ ਬੰਦਿਆਂ ਵਾਂਗ ਫਿਰਨ ਵਾਲੇ। ਇਨਾਂ ਫੌਜੀਆਂ ਨੇ ਜਰਨੈਲ ਵੇਖੇ, ਵਜ਼ੀਰ ਵੇਖੇ, ਬਾਦਸ਼ਾਹ ਵੇਖੇ, ਬੰਦੂਕਾਂ ਤੋਪਾਂ ਮਸ਼ੀਨ ਗੰਨਾਂ ਚਲਾਣੀਆਂ ਲਿਖੀਆਂ,ਮੋਟਰਾਂ ਤੇ ਟੈਂਕ ਚਲਾਣੇ ਸਿੱਖੇ

੧੪੯