ਪੰਨਾ:ਚੁਲ੍ਹੇ ਦੁਆਲੇ.pdf/145

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਗਰੇਜ਼ ਵੇਖੇ, ਅਮਰੀਕਨ ਵੇਖੇ, ਹਬਸ਼ੀ ਵੇਖੇ, ਇਟੈਲੀਅਨਾਂ ਨੂੰ ਕੈਦ ਰਖਿਆ,ਈਰਾਮ, ਮਿਸਰ, ਇਟਲੀ ਫ਼ਰਾਂਸ ਤੇ ਇੰਗਲਸਤਾਨ ਵਿਚ ਉਹ ਗਏ,ਕਿੰਨੀਆਂ ਕੌਮਾਂ ਦੀਆਂ ਉਮੈਦਾਂ ਬਣੇ ਰਹੋ, ਆਲਾ ਸਿੰਘ ਨੂੰ ਆਖ਼ਿਰ ਉਹ ਕਿੱਡਾ ਕੁ ਵੱਡਾ ਬੰਦਾ ਸਮਝ ਸਕਦੇ ਸਨ।
ਇਕ ਕਵੀ ਮੁੰਡੇ ਨੂੰ ਦੂਰੋਂ ਦੂਰੋਂ ਜਲਸਿਆਂ ਤੇ ਸਦੇ ਆਏ । ਵੱਡੇ ਵੱਡੇ ਅਖਬਾਰੀ ਲੋਕਾਂ ਨਾਲ ਉਸ ਦਾ ਮੇਲ ਮਿਲਾਪ ਸੀ । ਇਹਨਾਂ ਮੁਲਾਕਾਤਾਂ ਦੀਆਂ ਗੱਲਾਂ ਉਹ ਜਲਸਿਆਂ ਤੋਂ ਆ ਕੇ ਸੁਣਾਂਦਾ ਤੇ ਲੋਕੀ ਬੜੇ ਗਹੁ ਨਾਲ ਸੁਣਦੇ । ਇਸ ਸਭ ਕੁਝ ਦਾ ਸਾਹਮਣੇ ਆਲਾ ਸਿੰਘ ਲੜਖੜਾ ਜਾਂਦਾ । ਪਿੰਡ ਵਿਚ ਸਭ ਤੋਂ ਉੱਚੀ ਥਾਂ ਤੋਂ ਬਿਨਾਂ ਉਸ ਹੋਰ ਕੋਈ ਥਾਂ ਨਹੀਂ ਸੀ ਵੇਖੀ ਤੇ ਇਸ ਥਾਂ ਤੋਂ ਬਿਨਾਂ ਹੋਰ ਕੋਈ ਥਾਂ ਉਹ ਕਬੂਲਣ ਲਈ ਤਿਆਰ ਵੀ ਨਹੀਂ ਸੀ । ਜਦੋਂ ਉਹ ਟੱਪ ਥੱਲੇ ਆ ਕੇ ਬਹਿੰਦਾ ਤਾਂ ਲੋਕਾਂ ਦਾ ਧਿਆਨ ਖਿਚਣ ਲਈ ਕਈ ਗੀਟੇ ਆਪਣੀ ਗੁਥਲੀ ਵਿਚੋਂ ਕੱਢਦਾ । ਨੇੜੇ ਤੇੜੇ ਦੇ ਵਡੇ ਪੀਰਾਂ ਫ਼ਕੀਰਾਂ ਦੀਆਂ ਸੁਣਾਂਦਾ, ‘‘ ਪੀਰ ਬਹਾਰ ਸ਼ਾਹ ਤੇ ਅਸਲੋਂ ਮਸਤਾਨਾ ਸੀ । ਮੇਰੀ ਇਕ ਮੱਝ ਨੂੰ ਘਟੂ ਪਿਆ, ਬੜੀ ਮੱਝ ਸੀ ਉਹ, ਇਹਨਾਂ ਵਟੁਆਂ ਤੋਂ ਲਈ ਸੀ ਮੈਂ ਲੜ ਝਗੜ ਕੇ, ਡੰਗਰ ਨਹੀਂ ਸਨ ਇਹ ਸੌਹਰੇ ਹਥੋਂ ਛੱਡਦੇ, ਲੇਖਾ ਭਾਵੇਂ ਕਿੰਨਾ ਦੇਈਏ, ਉਸ ਮੱਝ ਨੂੰ ਘੱਟ ਪਿਆ ਤੇ ਮੈਂ ਖੀਰ ਸਖੀ । ਮੱਝ ਬਚ ਰਹੀ । ਰਬੋ ਈ ਬਚ ਰਹੀ, ਬਹਾਰਬਾਹ ਵਿਚਾਰੇ ਉਥੇ ਕੀ ਕਰਨੇ ਸੀ। ਲਉ ਜੀ ਉਹ ਮੈਂ ਖੀਰ ਲੈ ਕੇ ਗਿਆ ਤੇ ਇਕ ਥੜੇ ਜਹੇ ਤੇ ਬੈਠਾ ਹੋਇਆ ਪਰ ਨੰਗਾ ਈ ਤੇ ਬਸ ਅਸਲ ਪਲਾਂਘ ਕੂ ਤੇ ਕੋਲ ਥੜੇ ਦੇ ਉਤੇ ਈ ਝਾੜੋ ਫਿਰਿਆ ਹੋਇਓ ਸੂ! ’’
ਤੇ ਕਦੀ ਕੋਈ ਹੋਰ ਅਨੋਖੀ ਜਹੀ ਗੱਲ ਲੈ ਟੁਰਦਾ । ‘‘ ਇਹ ਜਿਹੜੇ ਅੰਗਰੇਜ਼ ਨੇ ਇਹ ਬੜੀ ਤਾੜ ਵਾਲੇ ਬੰਦੇ ਹੁੰਦੇ ਨੇ । ਹਾਰ ਦੀ ਬੜੀ ਸਵਾਣ ਰਖਦੇ ਨੇ। ਇਕ ਬੰਦੋਬਸਤ ਵਾਲਾ ਸਾਹਿਬ ਸੀ ਰਾਣਾ ਤੇ ਕਿਧਰੇ ਬਾਪੂ ਉਰਾਂ ਦੇ ਵੇਲੇ ਏਧਰ ਰਹਿ ਗਿਆ ਹੋਇਆ

੧੫੦