ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ । ਅਮਰ ਸਿੰਘ ਦੀ ਰੱਖ ਵਿਚ ਸ਼ਿਕਾਰ ਖੇਡਦਾ ਮੈਨੂੰ ਟੱਕਰ ਗਿਆ। ਅਜੇ ਕਾਲੀ ਦਾੜੀ ਸਾਂ, ਮੈਂ, ਓਦੋਂ ਝਟ ਆਂਹਦਾ ਏ, ਓਇ ਤੁਮ ਨਥਾ ਸਿੰਘ ਕਾ ਲੜਕਾ ਏਂ ? ’ਮੈਂ ਆਖਿਆ ਜੀ ਆਹੋ ਉਹ ਮੇਰਾ ਬਾਪ ਸੀ ।
ਕਦੀ ਉਹ ਪਿੰਡ ਦੇ ਮੁੰਡਿਆਂ ਦੇ ਦਾਦਿਆਂ ਪੜਦਾਦਿਆਂ ਦੇ ਘੁਲਣ ਤੇ ਦੌੜਾਂ ਦੇ ਮੁਕਾਬਲੇ, ਜਾਂ ਭੱਟੀਆਂ ਤੇ ਖਰਲਾਂਦੀ ਵੱਡੀ ਲੜਾਈ ਦੀਆਂ ਗੱਲਾਂ ਛੇੜ ਦਿੰਦਾ । ਗੱਲ ਬਾਤ ਵਿਚ ਉਹ ਸਾਰੇ ਪਿੰਡ ਵਿਚੋਂ ਸੁਚੱਜਾ ਸੀ ਪਰ ਗੱਲਾਂ ਅੰਤ , ਮੁਕ ਜਾਂਦੀਆਂ। ਥੋੜੀ ਦੇਰ ਰਸ ਰਹਿੰਦਾ ਤੇ ਫਿਰ ਕਾਵਾਂ ਰੌਲੀ ਪੈ ਜਾਂਦੀ ਤੇ ਇਸ ਕਾਵਾਂ ਰੋਲੀ ਵਿਚ ਆਲਾ ਸਿੰਘ ਦੀ ਸ਼ਖਸੀਅਤ ਗਵਾਚ ਜਾਂਦੀ।
ਇਕ ਦਿਨ ਇਕ ਵੱਡਾ ਸਾਰਾ ਇਨਾਮੀ ਘੋੜਾ ਆਲਾ ਸਿੰਘ ਮੁਲ ਲੈ ਆਇਆ। ਨੇੜੇ ਨੇੜੇ ਦੇ ਸਾਰੇ ਚੰਗੇ ਘੜੀਆਂ ਘੜੇ ਉਸ ਮੁਕਾਬਲੇ ਲਈ ਸਦੇ ਤੇ ਹਰਾ ਦਿਤੇ; ਭੱਜਣ ਵਿਚ, ਨੇਜ਼ੇ ਵਿਚ ਤੇ ਭੰਬਰਾਂ ਵਿਚ ਆਲਾ ਸਿੰਘ ਦੀ ਹਵੇਲੀ ਤੇ ਮੁਕਾਬਲਾ ਵੇਖਣ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ । ਉਹ ਵੀ ਘੜੇ ਨੂੰ ਲੋੜ ਤੋਂ ਵਧ ਸੰਗਲ ਪਿਛਾੜੀਆਂ ਪਾਈ ਰੱਖਦਾ, ਆਏ ਗਏ ਨੂੰ ਰੋਟੀ ਪਾਣੀ ਦਾ ਤੇ ਘੜੇ ਦੀਆਂ ਗੱਲਾਂ ਸੁਣਾਂਦਾ । ਇਕ ਅੜੀ ਖਰਾ ਜੱਟ ਵੀ ਆਪਣੀ ਘੋੜੀ ਭਜਾਣ ਲਈ ਲੈ ਆਇਆ । ਆਖੇ ਜਾਂ ਘੋੜੀ ਦੇ ਦੇਣੀ ਜਾਂ ਘੜਾ ਲੈ ਲੈਣਾ। ਦੌੜ ਹੋਈ, ਘੋੜ ਹਾਰ ਗਈ। ਘੋੜ ਵਾਲੇ ਜੱਟ ਨੇ ਘੋੜੀ, ਆਲਾ ਸਿੰਘ ਦੀ ਖੁਰਲੀ ਤੇ ਬਨ ਦਿਤੀ । ਸਾਰੀ ਭੀੜ ਦੇ ਸਾਹਮਣੇ ਆਲਾ ਸਿੰਘ ਨੇ ਉਸ ਦੇ ਮੋਢੇ ਤੇ ਹੱਥ ਧਰ ਕੇ ਆਖਿਆ ‘‘ਗੱਲ ਸੁਣ ਭਰਾਵਾ, ਇਹ ਖੁਰਲੀ ਵੀ ਤੇਰੀ ਤੇ ਕਿੱਲੇ ਵੀ ਤੇਰੇ । ਜੇ ਤੇ ਘੋੜੀ ਬੱਧੀ ਆ ਆਪਣੀ ਕਰਕੇ ਤਾਂ ਜਮ ਜਮ, ਪਰ ਜੇ ਕੋਈ ਮੇਰੀ ਕਰਕੇ ਬੱਧੀ ਆ ਤੇ ਹੁਣ ਖਲ ਲੈ। ਮੈਂ ਕੋਈ ਤੇਰੀ ਘੋੜੀ ਦਾ ਬਪਾਰ ਤੇ ਨਹੀਂ ਨਾ ਕਰਨਾ, ਪਈ ਕੋਈ ਬਪਾਰੀ ਆਂ ਮੈਂ । ਮੈਨੂੰ ਤੇ ਇਹ ਮੇਰਾ ਆਪਣਾ ਈ

੧੫੧