ਬੜਾ ਏ ਕਰਮਾਂ ਵਾਲਾ, ਬਸ ਜੀਉਂਦਾ ਰਹੇ ।’’ ਹਰ ਪਾਸਿਓਂ ਵਾਹਵਾ ਹੋਈ ।
ਅਗਲੇ ਦਿਨ ਹੀ ਇਕ ਸੀਟ ਲਈ ਮੈਂਬਰ ਖਲਾਰਣ ਦੀ ਗੱਲ ਹੋ ਪਈ । ਆਲਾ ਸਿੰਘ ਦੇ ਖ਼ਿਆਲ ਵਿਚ ਇਹ ਕੋਈ ਵਧੇਰੇ ਸੋਚਣ ਵਾਲੀ ਗੱਲ ਨਹੀਂ ਸੀ। ‘ਪਿਛਲੀ ਵੇਰੀ ਮੈਂਬਰ ਸੀ ਸ਼ੇਰੇ ਕੀ ਬ੍ਰਾਦਰੀ ਦਾ । ਐਤਕੀ ਸਾਡੀ ਟੱਲੇ ਕਿਆਂ ਦੀ ਵਾਰੀ ਏ । ਪਿੰਡ ਤੇ ਉਹਨਾਂ ਨਾਲੋਂ ਸਾਡੇ ਢੇਰ ਬਹੁਤੇ ਨੇ ਪਰ ਅੱਧ ਤੇ ਦੇਣ ਨਾ ਸਾਨੂੰ । ਪਰ ਆਲਾ ਸਿੰਘ ਦੀ ਇਹ ਦਲੀਲ ਕਿਸੇ ਨੂੰ ਜਚੀ ਨਾ । ਪਾਰਟੀਆਂ ਦੀਆਂ ਟਿਕਟਾਂ, ਪਾਲਿਸੀਆਂ ਤੇ ਪ੍ਰੋਗਰਾਮਾਂ, ਚੌੜੇ ਤੇ ਸੌੜੇ ਦਿਸ਼ਟੀ ਨਾਂ ਦੀਆਂ ਗੱਲਾਂ ਕਰਨ ਲੱਗ ਪਏ । ਆਖਿਰ ਇਹ ਕੌਣ ਲੋਕ ਸਨ ਜੋ ਆਪਣੀ ਕੁੱਲ ਨਾਲੋਂ ਵੀ ਟਿਕਟ ਨੂੰ ਚੰਗਾ ਸਮਝਦੇ ਸਨ । ਪਿਛਲੇ ਦਿਨ ਦੀ ਵਾਹਵਾ ਪਿਛੋਂ ਇਹ ਹਾਰ ਚੋਖੀ ਚੁਭਵੀ ਸੀ। ਆਲਾ ਸਿੰਘ ਉਠ ਕੇ ਆਪਣੀ ਹਵੇਲੀ ਨੂੰ ਟੂਰ ਪਿਆ । ਓਥੇ ਮੁਰੱਬਿਆਂ ਵਾਲਾ ਮੰਗਲ ਸਿੰਘ ਆਇਆ ਹੋਇਆ ਸੀ। ਮੰਗਲ ਸਿੰਘ ਆਲਾ ਸਿੰਘ ਦਾ ਲੰਗੋਟੀਆ ਯਾਰ ਸੀ ਪਰ ਦੂਰ ਹੋਣ ਕਰਕੇ ਦੋਵੇਂ ਘਟ ਵਧ ਹੀ ਮਿਲਦੇ ਸਨ।
‘‘ ਮੰਗਲ ਸਿੰਹਾਂ, ਤੈਨੂੰ ਆਖਿਆ ਸੀ ਨਾ ਆਲਣਿਓ ਡਿੱਗਾ ਬੋਟ ਮੁੜ ਨਹੀਂ ਵਿਚ ਪਿਆ ਕਦੀ। ਪਿੰਡਾਂ ਨਿਕਲ ਕੇ ਤੇ ਅਸਲੋਂ ਬੇਗਾਨਾ ਹੋ ਗਿਆ ਏਂ। ’’ ਤੇ ਫਿਰ ਹੋਰ ਗੱਲਾਂ ਹੁੰਦੀਆਂ ਰਹੀਆਂ ਮਾਲ ਡੰਗਰਾਂ ਦੀਆਂ, ਫ਼ਸਲਾਂ ਦੀਆਂ, ਗਵਾਂਢੀ ਪਿੰਡਾਂ ਦੀਆਂ, ਗੱਡੀਆਂ ਦੀਆਂ, ਭੀੜਾਂ ਦੀਆਂ । ‘‘ ਆ ਪਿੰਡ ਚਲੀਏ ਆਲਾ ਸਿਹਾਂ, ਟੱਪ ਹੇਠ ਹਾਂਗੇ ਝਟ, ਕੋਈ ਗੱਲ ਕਰਾਂ ਸੁਣਾਂਗੇ।’’
‘‘ ਪਿੰਡ ਤੇ ਅਸਲੋਂ ਖੱਚ ਹੋ ਗਿਆ ਏ । ਬੰਦਾ ਤੇ ਅਸ਼ਲੋਂ ਰਿਹਾ ਈ ਕਾਈ ਨਹੀਂ ਨਾ । ਮੰਡੀਰ ਏ ਭੂਤੀ ਹੋਈ ਤੇ ਹਰ ਵੇਲੇ ਕਾਵਾਂ ਰੌਲੀ ਪਾਈ ਰਖਦੀ ਏ। ਨਾ ਕੋਈ ਰੇ ਸੁਆਦ ਦੀ ਕਰਨੀ
੧੫੨