ਪੰਨਾ:ਚੁਲ੍ਹੇ ਦੁਆਲੇ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਅਜੇਹੇ ਖੁਲੇ ਤੇ ਮਨ-ਮਰਜ਼ੀ ਦੇ ਪਿਆਰ ਨੂੰ ਸਮਾਜ ਦੇ ਬਜ਼ੁਰਗ’ ਆਪਣੀ ਸਮਾਜ-ਵਿਵਸਥਾ ਤੋਂ ਬਾਹਰ ਰਖਣਾ ਚਾਹੁੰਦੇ ਸਨ । ਪਾਠਕਾਂ ਜਾਂ ਸਰੋਤਿਆਂ ਤੋਂ ਕਹਾਣੀ ਸੁਣਕੇ ਕੁਝ ਅਜੇਹੇ ਪਰਭਾਵ ਦੀ ਆਸ ਕਰਦੇ ਸਨ-“ਜੀ, ਉਨਾਂ ਦੀਆਂ ਓਹੀ ਜਾਨਣ ! ਸਾਨੂੰ ਉਨਾਂ ਨਾਲ ਕੀ ਰੀਸ । ਉਹ ਤਾਂ ਸਨ ਆਪ ਕਰਣ-ਕਾਰਣ ! ਜਾਣੀ ਜਾਣ ! ’’
ਏਸ ਤੋਂ ਅਗਲੀ ਅਵਸਥਾ ਪੰਜਾਬੀ ਕਹਾਣੀ ਦੀ ਹੈ, ਉਹ ਜਦੋਂ ਅਜੇਹੇ ਜਿਨਸੀ ਪਿਆਰ ਦੇ ਪਾਤਰ ਰਾਜਿਆਂ, ਰਾਣੀਆਂ ਤੇ ਸਾਧਾਰਣ ਮਰਦਾਂ ਇਸਤਰੀਆਂ ਨੂੰ ਬਣਾਇਆ ਗਇਆ ਸੀ। ਭਾਵ ਤੇ ਜਜ਼ਬੇ ਤਾਂ ਮਨੁਖੀ ਹੋਣੇ ਹੀ ਸਨ, ਪਰ ਵਾਯੂ-ਮੰਡਲ ਜ਼ਰਾ ਸਾਧਾਰਣ ਮਨੁੱਖ ਨਾਲੋਂ ਵੱਖਰਾ ਸੀ । ਆਸ਼ਾ ਉਹੀ ਸੀ ਜੋ ਕਹਾਣੀ-ਕਲਾ ਦਾ ਹੋਣਾ ਚਾਹੀਦਾ ਹੈ। ਪਰ ਪਾਤਰ, ਵਾਯੂਮੰਡਲ ਤੇ ਤੌਰ ਤਰੀਕਾ ਅਜੋਕੀ ਕਹਾਣੀ ਨਾਲੋਂ ਬਹੁਤ ਅਸਾਧਾਰਣ ਸੀ । ਕੇਵਲ ਕਹਾਣੀ-ਰਸ ਹੀ ਪਰਧਾਨ ਹੁੰਦਾ ਸੀ । ਅਜੇਹੀਆਂ ਕਹਾਣੀਆਂ ਨੂੰ ਅਜ ਕਲ ਦੇ ਪੜਚੋਲੀਏ ‘ਇਕ ਸੀ ਰਾਜਾ’ ਸ਼ਣੀ ਵਿਖ ਰਖਦੇ ਹਨ। ਇਨਾਂ ਕਹਾਣੀਆਂ ਵਿਚ ਵੀ ਪਾਠਕਾਂ ਤੇ ਸਰੋਤਿਆਂ ਲਈ ਸਮਾਜਕ-ਸਿਆਣੇ ਕੁਝ ਓਸੇ ਤਰਾਂ ਦੇ ਪ੍ਰਭਾਵਤ ਪ੍ਰਤਿਕਰਮ ਦੀ ਆਸ ਰਖਦੇ ਸਨ: ਜੀ ਉਹ ਤਾਂ ਸਨ ਰਾਜੇ ! ਨਿਹਕਲੰਕ ! ਈਸ਼ਵਰ ਦੇ ਖਾਸ ਜੀਵ ! ਉਨ੍ਹਾਂ ਦੀਆਂ ਓਹੀ ਜਾਨਣ । ਇਸ ਤਰ੍ਹਾਂ ਨਾਲ ਜਿਨਸੀ ਪਿਆਰ ਨੂੰ ਤੇ ਪਿਆਰ ਕਥਾ ਨੂੰ ਲੋਕ-ਪਧਰ ਤੋਂ ਵਖਰਾ ਰਖ ਕੇ ਤੇ ਸੁਹਜ-ਸੁਆਦ ਦੀ ਭੁਖ ਦੀ ਨਵਿਰਤੀ ਵਾਲਾ ਸਾਹਿੱਤ ਪੰਜਾਬ ਦੇ ਬਜ਼ਰਗ ਰਚਦੇ ਰਹੇ । ਵਰਤਮਾਨ ਕਾਲ ਦੇ ਵਿਗਿਆਨ ਤੇ ਪੱਛਮੀ ਵਿਦਿਆ ਦੀ ਮਾਦਾ-ਪਰਸਤੀ ਤੇ ਦਿਨੋ ਦਿਨ ਵਧ ਰਹੀ ਆਦਮ ਗਿਣਤੀ ਕਰਕੇ ਆਰਥਕ ਸੰਕਟ ਆਦਿ ਕਈਆਂ ।

੧੬