ਪੰਨਾ:ਚੁਲ੍ਹੇ ਦੁਆਲੇ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵਤੇਜ ਸਿੰਘ

ਆਪ ਨੇ ੮ ਜਨਵਰੀ ੧੯੨੫ ਨੂੰ ਸਿਆਲਕੋਟ ਸ਼ਹਿਰ ਵਿਚ ਜਨਮ ਲਿਆ | ਮੁੱਢਲੀ ਵਿਦਿਆ ਨੁਸ਼ਹਿਰੇ ਵਿਚ ਪ੍ਰਾਪਤ ਕੀਤੀ । ਮਾਡਲ ਟਾਊਨ ਲਾਹੌਰ ਤੋਂ ਮੈਟ੍ਰਿਕ ਤੇ ਐਫ਼. ਸੀ, ਕਾਲਜ, ਲਾਹੌਰ ਤੋਂ ਐਮ. ਏ. (ਸਾਈਕਾਲੋਜੀ) ਪਾਸ ਕੀਤੀ | ਇਸ ਤੋਂ ਬਾਅਦ ਪੱਤਰਕਾਰੀ ਵਲ ਧਿਆਨ ਦਿੱਤਾ । ੧੯੪੫ ਤੋਂ ਪੰਜਾਬੀ ਦੇ ਮਸ਼ਹੂਰ ਮਾਸਕ ਪਤਰ ‘ਪ੍ਰੀਤ-ਲੜੀ’ ਦੇ ਸੰਪਾਦਿਕ ਹਨ। ੧੯੪੭ ਤੋਂ ਬਾਲਕਾਂ ਦੇ ਪੱਤਰ ‘ਬਾਲ ਸੰਦੇਸ਼’ ਨੂੰ ਵੀ ਸੰਪਾਦਨ ਕਰ ਰਹੇ ਹਨ।
ਆਪ ਅਗਾਂਹ ਵਧੂ ਲਿਖਾਰੀ ਹਨ। ਹੇਠਲੀ ਸ਼ਰੇਣੀ ਦੀਆਂ ਔਕੜਾਂ ਤੇ ਹਾਵ ਭਾਵ ਬੜੀ ਸੁਚੱਜਤਾ ਨਾਲ ਦਰਸਾਉਂਦੇ ਹਨ । ਸਮਾਜ ਦੀ ਉਸਾਰੀ ਨਵੀਆਂ ਪੁਖਤਾ ਲੀਹਾਂ ਤੇ ਕਰਨਾ ਚਾਹੁੰਦੇ ਹਨ। ਕਹਾਣੀ-ਖੇਤਰ ਵਿਚ ਬਹੁਤ ਪ੍ਰਸਿਧਤਾ ਪ੍ਰਾਪਤ ਕੀਤੀ ਹੈ । ਕਹਾਣੀ ਦੇ ਵਿਸ਼ੇ ਦੀ ਚੋਣ ਤੇ ਰੂਪ ਰੇਖਾ ਦੀ ਘਾੜੀ ਵਿਚ ਉੱਚੀ ਸਿਆਣਪ ਦਾ ਸਬੂਤ ਦਿੰਦੇ ਹਨ ।
‘ਮੁੰਡ ਤੇ ਟਾਮੀ’ ਆਪ ਦੀ ਇਕ ਬਹੁਤ ਵਧੀਆ ਕਹਾਣੀ ਹੈ। ਤਕਨੀਕ ਤੇ ਪ੍ਰਭਾਵ ਵਿਚ ਇਹ ਪੱਛਮੀ ਸਾਹਿਤ ਦੀਆਂ ਚੋਣਵੀਆਂ

੧੫੭