ਪੰਨਾ:ਚੁਲ੍ਹੇ ਦੁਆਲੇ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਾਣੀਆਂ ਦਾ ਲਗਾ ਖਾਂਦੀ ਹੈ । ਇਕ ਗਰੀਬ ਪਹਾੜੀਏ ਮੁੰਡ ਦਾ ਮਨ ਦੀ ਵਿਆਖਿਆ ਕਲਾ ਪੂਰਤ ਢੰਗ ਨਾਲ ਕੀਤੀ ਹੈ । ਆਪਣੇ ਦੇਸ਼ ਸਬੰਧੀਆਂ ਤੇ ਮਿੱਤਰਾਂ ਤੋਂ ਵਿਛੜਿਆ ਮੁੰਡੁ ਅਭੁੱਲ ਯਾਦਾਂ ਦੇ ਆਸਰੇ ਅੰਮ੍ਰਿਤਸਰ ਦੀਆਂ ਗਲੀਆਂ ਵਿਚ ਕਠੋਰ ਮਾਲਕਾਂ ਦੇ ਹੱਥਾਂ ਵਿਚ ਦਿਹਾੜੇ ਕਟਦਾ ਹੈ। ਟਾਮੀ, ਮਾਲਕਾਂ ਦਾ ਲਾਡਲਾ ਕੁੱਤਾ, ਉਸ ਦਾ ਸਾਥੀ ਹੈ । ਮੁੰਡੂ ਦੀਆਂ ਆਸਾਂ ਉਮੀਦਾਂ ਖਿੜ ਪੈਂਦੀਆਂ ਹਨ ਜਦੋਂ ਉਹਨੂੰ ਪਤਾ ਲਗਦਾ ਹੈ ਕਿ ਮਾਲਕ ਗਰਮੀਆਂ ਕਟਣ ਸ਼ਿਮਲੇ ਜਾ ਰਹੇ ਹਨ। ਸ਼ਿਮਲੇ ਤੋਂ ਕੁਝ ਮੀਲ ਪਰੇ ਉਸ ਦਾ ਪਿੰਡ ਹੈ । ਉਹ ਘਰ ਜਾਏ, ਭੈਣਾਂ ਭਰਾਵਾਂ ਨਾਲ ਹੱਸੇ ਖੇਡੇਗਾ, ਮਿਤਰਾਂ ਨਾਲ ਨੱਚ ਟੱਪੇਗਾ, ਬਕਰੀਆਂ ਦਾ ਦੁਧ ਪੀਏਗਾ ਤੇ ਜੰਗਲੀ ਫੁਲ ਤੋੜੇਗਾ | ਪਰ ਤੁਰਨ ਦਿਹਾੜੇ ਮਾਲਕ ਉਸ ਨੂੰ ਟਾਮੀ ਦੀ ਸੌਂਪਣਾ ਕਰਕੇ ਆਪ ਗੱਡੀ ਚੜ ਜਾਂਦੇ ਹਨ। ਮੁੰਡੁ ਨਿਮਾਣਾ ਤਕਦਾ ਰਹਿ ਜਾਂਦਾ ਹੈ । ਕਹਾਣੀ ਵਿਚ ਕਰੁਣਾ ਰਸ ਹੈ ਖਾਸ ਕਰਕੇ ਅੰਤਲੇ ਨਾਟਕੀ ਭਾਗ ਵਿਚ ਕਮਾਲ ਦਰਜੇ ਦਾ ਸੰਜਮ ਤੇ ਸੰਕੋਚ ਹੈ । ਜਿਸ ਨੇ ਨਿੱਗਰਤਾ ਪੈਦਾ ਕਰ ਦਿੱਤੀ ਹੈ । ਬਿਆਨ ਢੰਗ ਢੁਕਵਾਂ ਹੈ ਮੰਡ ਦਾ ਚਿਤ ਸਮਾਜ ਦੀ ਬਣਤਰ ਤੇ ਇਕ ਕਾਰੀ ਚੋਟ ਹੈ । ਉਹ ਉਸ ਸਿਧੜੀ ਸੈਣੀ ਦਾ ਪ੍ਰਤੀਨਿਧ ਹੈ ਜਿਸ ਨਾਲੋਂ ਅਮੀਰਾਂ ਦੇ ਕੁੱਤੇ ਵੀ ਜ਼ਿਆਦਾ ਪਿਆਰੇ ਸ਼ੰਗਾਰੇ ਜਾਂਦੇ ਹਨ, ਜਿਸ ਦੇ ਬਚਿਆਂ ਦਾ ਕੋਈ ਵਾਲੀ ਵਾਰਸ ਨਹੀਂ ।

---

੧੫੮