ਪੰਨਾ:ਚੁਲ੍ਹੇ ਦੁਆਲੇ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੰਡੂ ਤੇ ਟਾਮੀ

ਮੁੰਡਾ ਬੜਾ ਖੁਸ਼ ਸੀ-ਉਹਦੇ ਮਾਲਕਾਂ ਦੇ ਸਾਰੇ ਟਬਰ ਨੇ ਗਰਮੀਆਂ ਬਿਤਾਣ ਲਈ ਸ਼ਿਮਲੇ ਜਾਣਾ ਸੀ । ਮੁੰਡੇ ਦਾ ਪਿੰਡ ਸ਼ਿਮਲੇ ਤੋਂ ਪੰਜ ਕੁ ਮੀਲਾਂ ਤੇ ਸੀ । ਕਿੰਨੇ ਹੀ ਵਰੇ ਹੋਏ, ਉਹ ਆਪਣੇ ਪਿੰਡਾਂ ਕਿਸੇ ਚਾਚੇ ਨਾਲ ਥਲੇ ਨਿਕਲ ਆਇਆ ਸੀ । ਘਰ ਉਹਨੂੰ ਰਜ ਕੇ ਰੋਟੀ ਨਹੀਂ ਸੀ ਮਿਲਦੀ । ਉਹਦੇ ਘਰ ਦੇ ਬੜੇ ਗਰੀਬ ਸਨ। ਤੇ ਏਥੇ ਅੰਮ੍ਰਿਤਸਰ ਦੇ ਸ਼ਹਿਰ ਵਿਚ ਉਹਨੂੰ। ਅਖ਼ੀਰ ਨੌਕਰੀ ਮਿਲ ਗਈ-ਭਾਂਡੇ ਮਾਂਜਣ, ਕਪੜੇ ਧੋਣ ਤੇ ਮਾਲਕਾਂ ਦਾ ਲਾਡਲਾਂ ਤਾ ਖਿਡਾਣ ਦੀ ਨੌਕਰੀ । ਅਠ ਰੁਪਏ ਤਨਖਾਹ ਮਿਲ ਜਾਂਦੀ ਸੀ, ਜਿਹੜੀ ਓਹ ਘਰ ਭੇਜ ਛਡਦਾ ਤੇ ਰੋਟੀ ਕਪੜਾ ਵੀ ਮਾਲਕ ਦੇ ਦੇਂਦੇ ਸਨ ।
ਤਿੰਨ ਵਰ੍ਹੇ ਓਹਨੂੰ ਘਰੋਂ ਆਇਆਂ ਹੋ ਗਏ ਸਨ । ਹੁਣ ਤੇ ਜਾਗਦਿਆਂ ਓਹ ਓਹਨਾਂ ਪਹਾੜਾਂ ਦੀ ਮੂਰਤ ਵੀ ਆਪਣੇ ਚੇਤੇ ਵਿਚ ਨਹੀਂ ਸੀ ਤਕ ਸਕਦਾ, ਜਿਥੇ ਓਹ ਬਚਪਨ ਵਿਚ ਖਡਦਾ ਰਿਹਾ ਸੀ, ਬਕਰੀਆਂ ਚਰਾਂਦਾ ਰਿਹਾ ਸੀ, ਬੂਟਿਆਂ ਨਾਲੋਂ

੧੫੯