ਪੰਨਾ:ਚੁਲ੍ਹੇ ਦੁਆਲੇ.pdf/154

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੰਗਲੀ ਫਲ ਤੋੜ ਕੇ ਖਾਂਦਾ ਰਿਹਾ ਸੀ, ਵਾਗੀਆਂ ਦੀ ਬੰਸਰੀ ਸੁਣਦਾ ਰਿਹਾ ਸੀ, ਪਹਾੜ-ਜਿਨ੍ਹਾਂ ਉਤੇ ਬਦਲ ਤਿਲਕਦੇ ਖਹਿਰਦੇ ਖੇਡਦੇ ਰਹਿੰਦੇ ਸਨ ਪਹਾੜ-ਜਿਨਾਂ ਤੇ ਦਿਓਆਂ ਵਾਲੋਂ ਵੀ ਉਚੀਆਂ ਚੀਲਾਂ ਦੇ ਦਰਖ਼ਤ ਸਨ ਤੇ ਦਿਓਦਾਰ ਸਨ ।
ਕਦੀ ਕਦੀ ਰਾਤਾਂ ਨੂੰ ਸੁਫਨਿਆਂ ਵਿਚ ਉਹਨੂੰ ਇਹ ਸਭ ਕੁਝ ਦਿਖਾਈ ਦੇਂਦਾ-ਓਹ ਫੇਰ ਇਕ ਵਾਰੀ ਏਸ ਆਲੇ ਦੁਆਲੇ ਵਿਚ ਬੇ-ਫਿਕਰ ਬਾਲ-ਪੁਥਾਂ ਨਾਲ ਦੌੜਨ ਲਗਦਾ-ਪਰ ਅਚਾਨਕ ਮਾਲਕਾਂ ਦਾ ਕੁਤਾ ਟਾਮੀ ਭੌਕਣ ਲਗ ਪੈਂਦਾ ਜਾਂ ਮਾਲਕਾਣੀ ਓਹਨੂੰ ਬਾਜ਼ਾਰੋਂ ਸਤੀ ਸਵੇਰੀ ਦੁਧ ਲਿਆਣ ਲਈ ਉਠਾ ਦੇਦੀ, ਜਾਂ ਕੁਝ ਹੋਰ ਏਸ ਤਰ੍ਹਾਂ ਦੀ ਗਲ ਹੋ ਜਾਂਦੀ, ਤੇ ਓਹ ਅੰਮ੍ਰਿਤਸਰ ਦੀਆਂ ਗਲੀਆਂ ਵਿਚ ਅਭੜਵਾਹੇ ਜਾਗ ਪੈਂਦਾ। ਅਜਿਹੇ ਵੇਲੇ ਮੁੱਡੂ ਨੂੰ ਅੰਮ੍ਰਿਤਸਰ ਤੋਂ, ਟਾਮੀ ਤੋਂ, ਮਾਲਕਾਂ ਦੇ ਉਸ ਪੁਤਰ ਤੋਂ-ਜਿਨੇ ਸਕੂਲ ਜਾਣਾ ਸੀ ਤੇ ਦੁਧ ਲਿਆਣ ਲਈ ਓਹਨੂੰ ਜਗਾਇਆ ਗਿਆ ਸੀ-ਬੜੀ ਨਫ਼ਰਤ ਹੋ ਜਾਂਦੀ ।
ਪਰ ਅਜ-ਕਲ ਭਾਵੇਂ ਮਾਲਕ ਕਿੰਨਾ ਵੀ ਝਿੜਕਦੇ ਸਵੇਲੇ ਕੁਵੇਲੇ ਜਗਾ ਦੇਦੇ, ਭਾਵੇਂ ਟਾਮ ਕਿੰਨਾ ਹੀ ਭੌਕਦਾ, ਮੁੰਡੇ ਨੂੰ ਕਦੇ ਬਹੁਤੀ ਚਿੜ ਨਾ ਹੁੰਦੀ। ਮਾਲਕਾਣੀ ਵੀ ਉਹਦੇ ਮਾਂਜੇ ਭਾਂਡਿਆਂ ਦੀ ਪਹਿਲੀ ਵਾਰ ਤਰੀਫ਼ ਕਰਨ ਲਗ ਪਈ ਸੀ । ਹੁਣ ਕਦੇ ਉਹਦੇ ਕੋਲੋਂ ਚੀਜ਼ਾਂ ਵੀ ਨਾ ਟੁਟਦੀਆਂ। ਜਦੋਂ ਤੋਂ ਮੁੰਡੂ ਏਥੇ ਅੰਮ੍ਰਿਤਸਰ ਦੀਆਂ ਗਲੀਆਂ ਵਿਚ ਰਹਿਣ ਲਗਾ ਸੀ, ਓਦੋਂ ਤੋਂ ਪਹਿਲੀ ਵਾਰ ਅਜ ਉਹ ਅੰਤਾਂ ਦੀ ਖੁਸ਼ੀ ਮਹਿਸੂਸ ਕਰ ਰਿਹਾ ਸੀ, ਇਕ ਬਹੁ ਰੰਗੀ ਗੁਡੀ ਵਾਂਗ ਖ਼ੁਸ਼ੀਆਂ ਦੇ ਅਸਮਾਨਾਂ ਵਿਚ ਉਡ ਰਿਹਾ ਸੀ। ਉਹਦੇ ਮਾਲਕ ਸ਼ਿਮਲੇ ਜਾ ਰਹੇ ਸਨ, ਉਹਨੂੰ ਵੀ ਨਾਲ ਲੈ ਜਾਣਗੇ । ਤੇ

੧੬੦