ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਸਭ ਉਹਨੂੰ ਯਾਦ ਸੀ, ਤੇ ਹੁਣ ਵੀ ਉਹਦਾ ਸੰਘ ਮਿਠਲੂਣਾ ਤੇ ਝਗੋ ਝਗ ਹੋ ਗਿਆ ਜਾਪਿਆਂ ਤੇ ਸੁਆਦਲੀ ਜਿਹੀ ਜਲੂਣ ਓਹਨੂੰ ਹੋਈ । ਤੇ ਉਹਨੇ ਇਕ ਵਾਰ ਫੇਰ ਮਿਟੀ ਦਾ ਦੀਵਾ ਬਾਲ ਕੇ ਤਕਿਆ ਕਿ ਕੰਧ ਤੇ ਕਿੰਨੀਆਂ ਲੀਕਾਂ , ਰਹਿ ਗਈਆਂ ਸਨ, ਓਹਨੂੰ ਪੰਜ ਲੀਕਾਂ ਦਿਸੀਆਂ, ਕਿਸੇ ਭੂਤ ਦੀਆਂ ਉਂਗਲਾਂ ਵਾਂਗ... ਤੇ ਜਦੋਂ ਇਹ ਪੰਜ ਲੀਕਾਂ ਮਿਟ ਜਾਣਗੀਆਂ ! ਉਸ ਦਿਨ ਦਾ ਖ਼ਿਆਲ ਉਹਦੇ ਦਿਲ ਵਿਚ ਅੰਤਾਂ ਦੀ ਖੁਸ਼ੀ ਛੇੜ ਗਿਆ, ਤੇ ਉਹਨੂੰ ਆਪਣੇ ਕੁਆਟਰ ਦੀ ਢਲਵਾਨ ਵਿਚ ਪਹਾੜਾਂ ਦੀ ਪੌਣ ਰੁਮਕ ਪਈ ਜਾਪੀ ਤੇ ਬੰਸਰੀ ਸੁਣਨ ਲਗ ਪਈ, ਤੇ ਉਹ ਸੁਖੀ ਸੁਖੀ ਸੌਂ ਗਿਆ......।
ਅਖ਼ੀਰ ਮੁੰਡੂ ਦੇ ਕੁਆਰਟਰ ਦੀ ਕੰਧ ਤੋਂ ਭੂਤ ਦੀਆਂ ਉਂਗਲਾਂ ਵਰਗੀਆਂ ਪੰਜ ਲਕੀਰਾਂ ਇਕ ਇਕ ਕਰਕੇ ਮਿਟ ਗਈਆਂ । ਲਾਲੀ ਦੇ ਸਕੂਲ ਦੇ ਬੰਦ ਹੋਣ ਦਾ ਦਿਨ ਆ ਗਿਆ । ਸਾਰਾ ਸਾਮਾਨ ਬਝ ਗਿਆ, ਬਿਸਤਰੇ ਤੇ ਟਰੰਕ ਤੇ ਟੋਕਰੀਆਂ । ਕਮਰਿਆਂ ਦੇ ਬਹਿਆਂ ਨੂੰ ਜੰਦਰੇ ਵਜਣ ਲਗ ਪਏ । ਸ਼ਿਮਲੇ ਜਾਣ ਵਾਲੀ ਗਡੀ ਦਾ ਵਕਤ ਟਾਇਮ ਟੇਬਲ ਵਿਚੋਂ ਤਕ ਲਿਆ ਗਿਆ | ਦੋ ਟਾਂਗੇ ਬੁਲਾਏ, ਇਕ ਸਮਾਨ ਲਈ ਤੇ ਇਕ ਸਾਰੇ ਟੱਬਰ ਲਈ । ਇਸ ਸਾਰੀ ਤਿਆਰੀ ਵਿਚ ਮੁੰਡੂ ਬੜਾ ਚਾਈਂ ਚਾਈਂ ਰੁਝਿਆ ਰਿਹਾ। ਜਦੋਂ ਘਰ ਦੇ ਬਾਹਰ ਟਾਂਗੇ ਵਾਲਿਆਂ ਨੇ ਆਕੇ ਆਪਣੀ ਟਲੀ ਵਜਾਈ ਓਦੋਂ ਮੁੰਡੂ ਕੋਈ ਪਹਾੜੀ ਗੀਤ ਗੁਣਗੁਣਾ ਰਿਹਾ ਸੀ।
ਸਾਮਾਨ ਵਾਲਾ ਟਾਂਗਾ ਲਦ ਦਿਤਾ ਗਿਆ । ਮੁੰਡੂ ਨੇ ਟਾਂਗਾ ਲਦਿਆਂ ਆਪਣੇ ਬਹਿਣ ਲਈ ਸੋਚੀ ਥਾਂ ਤੇ ਇਕ ਨਿਕਾ ਸੂਟਕੇਸ ਰਖ ਲਿਆ ਤੇ ਸੋਚਿਆ,ਬਹਿਣ ਵੇਲੇ ਇਸ ਨੂੰ ਪਟਾਂ ਤੇ ਰਖ ਲਏਗਾ।

੧੬੨