ਪੰਨਾ:ਚੁਲ੍ਹੇ ਦੁਆਲੇ.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਰਣਾਂ ਨੇ ਪੰਜਾਬ ਦੇ ਸਾਹਿਤਕਾਰ ਨੂੰ ਲੋਕਾਂ ਤੇ ਧਰਤੀ ਦੇ ਨੇੜੇ ਲੈ ਆਂਦਾ ਹੈ । ਅਜੋਕੀ ਕਹਾਣੀ ਦਾ ਪਾਤਰ, (ਸਗੋਂ ਸਾਹਿੱਤ ਦੇ ਰੂਪ ਵਿੱਚ ਚਾਹੇ ਨਾਵਲ, ਚਾਹੇ ਨਾਟਕ ਤੇ ਚਾਹੇ ਛੋਟੀ ਕਹਾਣੀ ਜਾਂ ਕਵਿਤਾ ਹੈ) ਜਨ ਸਾਧਾਰਣ ਹੈ, ਆਮ ਜਨਤਾ ਦੀਆਂ ਰੋਜ਼ ਵਰਤੀਦੀਆਂ ਘਟਨਾਵਾਂ ਤੇ ਰੋਜ਼ ਟੇਕਰਦੀਆਂ ਸਮਸਿਆਵਾਂ ਹਨ ।
ਰੂਪਕ ਤੇ ਤਕਨੀਕੀ ਪੱਖ ਤੋਂ ਅਜੋਕੀ ਕਹਾਣੀ , ਪੁਰਾਤਨ ਕਹਾਣੀ ਨਾਲੋਂ ਬਿਲਕੁਲ ਹੀ ਵੱਖਰੀ ਹੈ । ਪਿਛਲੀ ਕਹਾਣੀ ਤਾਂ ਇਕ ਲੰਮਾਂ ਮਿਥਿਹਾਸ ਤੇ ਇਤਹਾਸ ਜਾਂ ਕਿੱਸਾ ਜਾਂ ਕਥਾ ਹੁੰਦੀ ਸੀ । ਕਿਧਰੇ ਉਹ ਜਨਮ-ਸਾਖੀ ਸੀ ਤੇ ਕਿਧਰੇ ਉਹ ਪੁਰਾਣ । ਪਰ ਅੱਜ ਦੀ ਕਹਾਣੀ-ਸਾਹਿੱਤ ਦੇ ਮਿਥੇ ਗਏ ਨੇਮਾਂ ਵਿੱਚ ਬੱਝੀ। ਹੋਈ ਹੈ ਤੇ ਪਾਤਰ, ਪਲਾਟ, ਪ੍ਰਕਰਣ, ਪਰੀਭਾਸ਼ਾ ਤੇ ਪਰਭਾਵ ਦੇ 'ਪੰਜਾਂ ਪੱਪਿਆਂ, ਦੀ ਬੜੇ ਸੁਚੱਜੇ ਢੰਗ ਨਾਲ ਪਾਲਣਾ ਕਰਦੀ ਹੈ। ਇਹ ਕਹਾਣੀ ਸਮੇਂ ਦੀ ਤੰਗੀ ਵਿੱਚ ਭੀ ਮਾਣੀ ਜਾ ਸਕਦੀ ਹੈ, ਕਿਉਂ ਜੋ ਇਹ ਇਕੋ ਵਾਰ, ਪੰਦਰਾਂ, ਵੀਹ, ਤੀਹ, (ਜਾਂ ਘੰਟਾ, ਵਧ ਤੋਂ ਵਧ) ਮਿੰਟਾਂ ਵਿੱਚ ਗੱਡੀ ਵਿਚ ਬੈਠਿਆਂ, ਦਫ਼ਤਰ ਨੂੰ ਜਾਂਦਿਆਂ, ਚਾਹ ਪੀਦਿਆਂ ਜਾਂ ਸਾਹ ਕਢਦਿਆਂ ਪੜੀ ਜਾ ਸਕਦੀ ਹੈ ।

(੩)

ਪੁਰਾਣੀ ਕਹਾਣੀ ਵਿੱਚ ਤੇ ਅਜੋਕੀ ਕਹਾਣੀ ਵਿੱਚ ਵੀ ਜਿਨਸੀ ਪਿਆਰ ਤੋਂ ਬਿਨਾ ਜੀਵਣ ਦੇ ਹੋਰ ਕਈ ਪੱਖ ਵੀ ਕਹਾਣੀ ਦਾ ਵਸਤ-ਵਿਸ਼ਾ ਬਣੇ ਰਹੇ ਹਨ । ਪਿਤਾ-ਪੁਰਰ ਭਗਤੀ, ਭੈਣ-ਭਰਾ ਦਾ ਪਿਆਰ, ਸੂਰ ਬੀਰਾਂ ਦਾ ਜਸ਼, ਧਰਮਪਾਲਣ ਜਾਂ ਲੋਕ ਸੇਵਾ ਆਦਿ ਕਈ ਵਿਸ਼ਿਆਂ ਨੂੰ ਅੱਜ ਕੱਲ ਦੇ ਕਹਾਣੀਕਾਰ ਵੀ ਤੇ ਪੁਰਾਣੇ ਵੀ ਛੋਹਦੇ ਰਹੇ ਹਨ । ਸਾਡੇ ਅਜ ਕੱਲ ਦੇ ਕਈਆਂ ਕਹਾਣੀਕਾਰਾਂ ਦੀਆਂ ਕੁਝਕੁ ਪਰਸਿੱਧ

੧੭