ਪੰਨਾ:ਚੁਲ੍ਹੇ ਦੁਆਲੇ.pdf/162

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਦਦ ਲਈ ਹੋਵੇਗੀ, ਮੈਨੂੰ ਯਕੀਨ ਹੈ। ’’
ਕਹਾਣੀਆਂ ਦਾ ਦੂਜਾ ਦੌਰ ਉਹਦਾ ਉਦੋਂ ਸ਼ੁਰੂ ਹੁੰਦਾ ਹੈ ਜਦ ਉਹ ਅਠਾਰਾਂ ਉਨੀਂ ਵਰਿਆਂ ਦਾ ਹੁੰਦਾ ਸੀ, “ਮੀਆਂ ਵਾਲੀ ਵਿਚ ਇਕ ਰਾਤ”, ‘‘ਮੇਰੀ ਮੰਗਣੀ ’’, ‘‘ ਮੈਂ ਕਦੇ ਮਾਫ਼ ਨਹੀਂ ਕਰ ਸਕਦਾ ’’ ‘‘ ਉਹ ਰਾਤ ’’ ਕੁਝ ਕਹਾਣੀਆਂ ਉਹਦੇ ਦੂਜੇ ਦੌਰ ਦੀਆਂ ਪ੍ਰਸਿੱਧ ਕਹਾਣੀਆਂ ਹਨ । ਗਿਆਨੀ ਦਾ ਵਿਦਿਆਰਥੀ ਹੋਣ ਕਰਕੇ ਉਹਨੇ ਇਹਨਾਂ ਦਿਨਾਂ ਵਿਚ ਭਾਈ ਵੀਰ ਸਿੰਘ ਤੇ ਨਾਨਕ ਸਿੰਘ ਆਦਿ ਲਿਖਾਰੀਆਂ ਨੂੰ ਪੂਰੀ ਤਰ੍ਹਾਂ ਪੜ ਲਿਆ ਸੀ ।
ਦੁੱਗਲ ਦੀਆਂ ਕਹਾਣੀਆਂ ਦਾ ਤੀਜਾ ਦੌਰ ਉਹ ਹੈ, ਜਦ ਉਹ ਐਮ. ਏ. ਕਰਕੇ ਆਪਣੇ ਪਿੰਡ ਧਮਿਆਲ (ਰਾਵਲ ਪਿੰਡੀ) ਵਿਚ ਕਹਾਣੀਆਂ ਲਿਖ ਰਿਹਾ ਸੀ। ਅੰਗਰੇਜ਼ੀ ਸਾਹਿਤ ਦੇ ਅਧਿਐਨ ਸਦਕਾ ਉਸ ਕਹਾਣੀ ਦੀ ਟੈਕਨੀਕ ਨੂੰ ਅੰਦਰ ਰਚਾ ਲਿਆ ਸੀ ਤੇ ਉਹਨੂੰ ਕਹਾਣੀ ਲਿਖਣ ਵਿਚ ਕੋਈ ਔਕੜ ਪੇਸ਼ ਨਹੀਂ ਸੀ ਆਉਂਦੀ। ਇਸ ਦੌਰ ਦੀਆਂ ੧੯੪੦-੪੧ ਵਿਚ ਲਿਖੀਆਂ ਕਹਾਣੀਆਂ ‘‘ ਸਵੇਰ ਸਾਰ’’ ਤੇ ਪਿੱਪਲ ਪੱਤੀਆਂ ਦੇ ਰੂਪ ਵਿਚ ਛਪੀਆਂ। ਇਸ ਤੋਂ ਪਿਛੋਂ ‘‘ ਕੁੜੀ ਕਹਾਣੀ ਕਰਦੀ ਗਈ’’, ‘‘ ਅੱਗ ਖਾਣ ਵਾਲੇ ’’, ‘‘ ਡੰਗਰ ’’ ,‘‘ ਕੱਚਾ ਦੁੱਧ ’’ ,‘‘ ਨਵਾਂ ’’ । ਆਦਮੀ ਨਵਾਂ ਘਰ ਕਹਾਣੀਆਂ ਦੇ ਕਈ ਸੰਗ੍ਰਹਿ ਛਪੇ ।
ਦੁੱਗਲ ਨੂੰ ਕਹਾਣੀ ਲਿਖਣ ਦੀ ਸੂਝ, ਕਹਾਣੀਆਂ ਦੀ ਆਲੋਚਨਾ ਬਾਰੇ ਕਿਤਾਬਾਂ ਪੜ ਕੇ ਨਹੀਂ ਪ੍ਰਾਪਤ ਹੋਈ, ਸਗੋਂ ਮੌਲਿਕ ਕਹਾਣੀਆਂ ਪੜ੍ਹ ਕੇ ਹੋਈ ਹੈ।
‘‘ ਨਵਾਂ ਘਰ ’’ ਫ਼ਸਾਦਾਂ ਬਾਰੇ ਲਿਖੀ ਇਕ ਸਫਲ ਕਹਾਣੀ ਹੈ।

---

੧੬੯