ਪੰਨਾ:ਚੁਲ੍ਹੇ ਦੁਆਲੇ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵਾਂ ਘਰ

ਡਿਪਟੀ ਕਮਿਸ਼ਨਰ ਤੋਂ ਪਤਾ ਲੱਗਾ, ਵੱਡੇ ਅਫ਼ਸਰਾਂ ਲਈ ਘਰ ਵਖ ਰਖ ਲਏ ਗਏ ਸਨ । ਜਿਉਂ ਹੀ ਨਿਕਾਸੀ ਗਏ, ਚੰਗੀਆਂ ਚੰਗੀਆਂ ਕੋਠੀਆਂ ਨੂੰ ਮੋਹਰਾਂ ਲਾ ਦਿਤੀਆਂ ਗਈਆਂ । ਤਾਹੀਉਂ ਕੋਈ ਦਸ ਮਿੰਟ ਬਾਅਦ ਇਕ ਅਹਿਲਕਾਰ ਨੇ ਐਲਾਟਮੈਂਟ ਪਰਚੀ ਮੇਰੇ ਹੱਥ ਵਿਚ ਆਣ ਦਿਤੀ।
ਬਾਹਰ ਮੋਟਰ ਵਿਚ ਮੇਰੇ ਮਾਂ ਜੀ ਸਨ, ਜਿਹੜੇ ਪਿਛੋਂ ਸਾਡੇ ਪਿੰਡਾਂ ਆਏ ਸਨ। ਇਕ ਨੌਕਰ ਸੀ ਜਿਸਨੂੰ ਆਪਣੀ ਜਾਨ ਤੋਂ ਵਧ ਆਪਣੇ ਮਾਲਕ ਦੀ ਵਫ਼ਾ ਪਿਆਰੀ ਸੀ। ਤੇ ਇਕ ਦੋ ਟੁੱਕ ਇਕ ਦੋ ਬਿਸਤਰੇ ਜਿਹੜੇ ਲਾਹੌਰੋਂ ਅਸੀਂ ਕਢ ਸਕੇ ।
ਮੈਂ ਤੇ ਮੇਰੀ ਤ੍ਰੀਮਤ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਕੇ ਬਾਹਰ ਆ ਗਏ । ਕੋਠੀ, ਸਾਨੂੰ ਸਮਝਾਇਆ ਗਿਆ, ਇਕਲਵੰਜੇ ਕਰਕੇ ਜ਼ਰਾ ਸੀ-ਜਰਨੈਲੀ ਸੜਕ ਤੇ।
ਕੋਠੀ ਦੇ ਬਾਹਰ ਦਰਵਾਜੇ ਤੇ ਮੋਹਰ ਉਂਜ ਦੀ ਉਂਜ ਲਗੀ

੧੭੧