ਪੰਨਾ:ਚੁਲ੍ਹੇ ਦੁਆਲੇ.pdf/164

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਈ ਸੀ । ਅਸੀਂ ਬਿਹਨੂੰ ਚੰਗੀ ਤਰ੍ਹਾਂ ਵੇਖਿਆ, ਤੋੜਿਆ ਤੇ ਅੰਦਰ ਜਾ ਵੜੋ।
ਗੈਲਰੀ ਵਿਚ ਕਦਮ ਰਖਦੇ ਹੋਏ ਮੇਰੀ ਬ੍ਰਿਧ ਮਾਂ ਜੀ ਨੇ ਇਕ ਡੂੰਘਾ ਠੰਢਾ ਸਾਹ ਭਰਿਆ, ਜਿਸ ਵਿਚ ਜਿਵੇਂ ਉਨ੍ਹਾਂ ਦੀ ਸਾਰੀ ਦੀ ਸਾਰੀ ਵਿਥਿਆ ਉਲੀਕੀ ਹੁੰਦੀ ਸੀ।
ਮੇਰੀ ਮਾਂ ਜੀ ਵਿਚ, ਕੋਈ ਕੋਠੀਆਂ ਦਾ ਪਿਆਰ ਨਹੀਂ, ਕੋਈ ਮੋਟਰਾਂ ਦੀ ਹਿਰਸ ਨਹੀਂ, ਕੋਈ ਨੌਕਰਾਂ ਦੀ ਚਾਹ ਨਹੀਂ। ਉਹ ਤੈ ਬਸ ਸਾਰੀ ਉਮਰ ਸਿੱਧਾ ਸਾਦਾ ਅਮਨ ਦਾ ਜੀਵਨ ਪਸੰਦ ਕਰਦੇ ਰਹੇ ਹਨ । ਭਾਵੇਂ ਅਸੀਂ ਲਖ ਜਤਨ ਕੀਤੇ ਉਨ੍ਹਾਂ ਤੇ ਆਪਣਾ ਪਿੰਡ ਦਾ ਘਰ ਨ ਛਡਿਆ ਸਗੋਂ ਸਾਲ ਵਿਚ ਇਕ ਅਧ ਮਹੀਨੇ ਲਈ ਅਸੀਂ ਸਾਰੇ ਉਨ੍ਹਾਂ ਨੂੰ ਮਿਲਣ ਜਾਂਦੇ ਸਾਂ ।
ਤੇ ਜਦੋਂ ਫ਼ਸਾਦ ਸ਼ੁਰੂ ਹੋਏ ਤਾਂ ਵੀ ਸਾਡੇ ਤਰਲੇ, ਸਾਡੀਆਂ ਮਿੰਨਤਾਂ ਸਾਡੀਆਂ ਚਿੜੀਆਂ ਦੀ ਉਨ੍ਹਾਂ ਨੇ ਪ੍ਰਵਾਰ ਨਾ ਕੀਤੀ । ਹਮੇਸ਼ ਇਹੋ ਹੀ ਜਵਾਬ ਦਿੰਦੇ, ਆਪਣੇ ਘਰ-ਬਾਹਰ ਨੂੰ ਵੀ ਕੋਈ ਛਡ ਦਿਆ ਕਰਦਾ ਹੈ।
ਫੇਰ ਫ਼ਸਾਦੀ ਉਨ੍ਹਾਂ ਦੇ ਪਿੰਡ ਵਿਚ ਆਣ ਪਹੁੰਚੇ । ਤਾਂ ਵੀ ਮੇਰੀ ਮਾਂ, ਸਾਡੇ ਗੁਆਂਢੀ ਦੇਸ਼ ਦੇ ਹਨ, ਆਪਣੀ ਹਵੇਲੀ ਦੇ ਵਿਹੜ ਵਿਕ ਬੈਠੇ ਰਹੋ । ਫ਼ਸਾਦੀ ਕੂਈ ਓਪਰੇ ਥੋੜੇ ਸਨ । ਆਂਢ ਗੁਆਂਢ ਦੇ ਪਿੰਡਾਂ ਦੇ ਕੰਮੀ-ਕਾਂ ਸਨ। ਹਰ ਰੋਜ਼ ਲੱਸੀ ਸਾਡਿਉ ਲੈਣ ਆਉਂਦੇ ਹਰ ਸਰਦੀਆਂ ਦੇ ਸ਼ੁਰੂ ਮੇਰੀ ਮਾਂ, ਸ਼ਹਿਰੋਂ ਸਾਡੇ ਖੜੇ ਗਰਮ ਕਪੜੇ ਉਨ੍ਹਾਂ ਵਿਚ ਵੰਡਿਆ ਕਰਦੇ ਸਨ। ਸਾਰੇ ਦਾ ਸਾਰਾ ਇਲਾਕਾ ਇਨ੍ਹਾਂ ਨੂੰ ਜਗ ਮਾਤਾ ਸਨਝਦਾ ਸੀ ।
ਬਜ਼ਾਰ ਦੀਆਂ ਹੱਟੀਆਂ ਨੂੰ ਫ਼ਸਾਦੀਆਂ ਨੇ ਦਿਆ, ਲੂਣ ਕੇ ਅੱਗਾਂ ਲਾ ਦਿੱਤੀਆਂ, ਮੇਰੀ ਮਾਂ ਦੀ ਕੋਠੇ ਤੇ ਚੜਕੇ ਵੇਖ

੧੭੨