ਫੇਰ ਜਦੋਂ ਸੈਦਨ ਦਰਜ਼ੀ ਦੇ ਮੁੰਡੇ ਅੰਦਰ ਕੋਠੜੀ ਵਿਚ ਘੁਲ ਘੁਲ ਕੇ ਸੰਦੁਕ ਕਢ ਰਹੇ ਸਨ, ਮੇਰੀ ਮਾਂ ਲਾਲਟੈਨ ਜਗਾਕੇ ਆਪ ਲੈ ਗਏ । ਵੇ ‘‘ ਭੈੜਿਓ ਡੰਗੇ ਡਾਰੇ ਥਹਾਰ ਏ ਤਕ ਸੁਣੀ ਕੇ ਹਥ ਬਾਹਿਆ ਏ । ’’
ਮੀਰ ਹਾਰ ਨੂੰ ਉਨ੍ਹਾਂ ਨੇ ਆਪ ਚੀਨੀ ਕਚ ਦੇ ਭਾਂਡੇ ਵਖ ਟੋਕਰੀ ਵਿਚ ਤੇ ਪਿਤਲ, ਕਾਸ਼ੀ, ਤਾਂਬੇ ਦੇ ਭਾਂਡੇ ਵਖ ਬੋਰੀ ਵਿਚ ਪਾ ਕੇ ਦਿਤੇ । ਉਹ ਤੇ ਕਮਅਕਲ ਸਭ ਨੂੰ ਇਕੋ ਹੀ ਬਰ। ਵਿਚ ਸਪੋਟ ਰਿਹਾ ਸੀ ।
ਇੰਜ ਹਸਦੇ ਹਸਦੇ ਫ਼ਸਾਜੀ ਸਾਡੀ ਹਵੇਲੀ ਵਿਚ ਵੜੇ ਤੇ ਹਸਦੇ ਮੇਰੀ ਮਾਂ ਨੂੰ ਸਲਾਮਾਂ ਕਰਦੇ ਨਿਕਲ ਗਏ ।
ਤੇ ਤਕਰੀਬਨ ਬਿਲਕੁਲ ਇਸੇ ਤਰ੍ਹਾਂ ਬਾਕੀ ਸਾਡੇ ਪਿੰਡ ਵਿਚ ਹੋਇਆ । ਇਕ ਆਦਮੀ ਨੂੰ ਜ਼ਰਬ ਨ ਆਈ, ਇਕ ਆਵਾਜ਼ ਉਚਾ ਨਾ ਨਿਕਲਿਆ । ਸਵੇਰ ਤੋਂ ਲੈ ਕੇ ਸ਼ਾਮ ਤੱਕ ਫ਼ਸਾਦੀਆਂ ਨੇ ਸਾਰੇ ਦੇ ਸਾਰੇ ਪਿੰਡ ਨੂੰ ਹੁੰਜਾ ਦੇ ਲਿਆ ।
ਤਰਕਾਲਾਂ ਵੇਲੇ ਸਾਰੇ ਹਿੰਦੂ ਸਿੱਖ ਨਾਲ ਦੀਆਂ ਢੋਕਾਂ ਦੇ ਮੁਸਲਮਾਨਾਂ ਦੇ ਘਰ ਜਾ ਵੜੇ ਤੇ ਦਜੇ ਰੋਜ਼ ਸ਼ਹਿਰ ਜਾਂਣ ਤੋਂ ਪਹਿਲੇ ਰਾਤ ਆਪਣੇ ਹਮਸਾਇਆਂ ਮਾਂ-ਪਿਓ-ਜਾਇਆਂ ਕੋਲ ਕਟੀ।
ਰਾਵਲਪਿੰਡੀ ਵਿਚ ਫ਼ਸਾਦ ਲਾਹੌਰ ਤੋਂ ਪਹਿਲੇ ਹੋਏ ਸਨ। ਮੇਰੀ ਮਾਂ ਨੂੰ ਅਖ਼ੀਰ ਮਜਬੂਰਨ ਲਾਹੌਰ ਸਾਡੇ ਕੋਲ ਆਣਾ ਪਿਆ । ਫਿਰ ਇਹ ਅੱਗ ਲਾਹੌਰ ਵਿਚ ਵੀ ਧੁਖਣ ਲਗ ਪਈ। ਅਗਸਤ ਵਿਚ ਤਾਂ ਭਾਂਬੜ ਮਚ ਪਏ । ਪਰ ਅਸੀਂ ਸੋਚਦੇ ਮਾਡਲ ਟਾਊਨ ਵੇਚ ਰਹਿਣ ਵਾਲਿਆਂ ਨੂੰ ਕੀ ਡਰ ਸੀ । ਨਾਲੇ ਮੈਂ ਤੇ ਪਾਕਿਸਤਾਨ ਵਿਚ ਹਿੰਦੁਸਤਾਨ ਸਰਕਾਰ ਵਲੋਂ ਕੁਝ ਚਿਰ ਲਈ।
੧੭੪