ਪੰਨਾ:ਚੁਲ੍ਹੇ ਦੁਆਲੇ.pdf/167

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਠਹਿਰਿਆ ਹੋਇਆ ਸਾਂ । ਮਾਡਲ ਟਾਊਨ ਜਿਥੇ ਪੜੇ ਲਿਖੇ ਲੋਕ ਰਹਿੰਦੇ ਸਨ, ਅਸੀਂ ਸੋਚਦੇ, ਉਥੇ ਖ਼ਤਰੇ ਦਾ ਡਰ ਨਹੀਂ, ਕਦੀ ਹੋ ਸਕਦਾ ਸੀ ।
ਪੰਦਰਾਂ ਅਗਸਤ ਗੁਜ਼ਰ ਗਿਆ। ਲਾਹੌਰ ਵਿਚ ਖੂਬ ਖ਼ਾਨ ਦੀ ਹੋਲੀ ਖੇਡੀ ਗਈ । ਇਕ ਦੋ ਰੋਜ਼ ਹੋਰ ਡਰ ਰਿਹਾ ਪਰ ਜਦੋਂ ਸੜਕਾਂ ਵਿਚੋਂ ਸੜ ਰਹੀਆਂ ਲਾਸ਼ਾਂ ਚੁਕੀਆਂ ਜਾਣ ਲਗ ਪਈਆਂ ਇੰਜ ਲਗਦਾ ਸੀ ਹੁਣ ਠੰਡਹਾਰ ਵਰਤੇ ਜਾਵੇਗੀ । ਤਾਂ ਵੀ ਕੋਈ ਇਕ ਹਫ਼ਤਾ ਅਸੀਂ ਬਾਹਰ ਨ ਨਿਕਲੇ ।
ਇਕ ਸ਼ਾਮ ਅਜੇ ਮੈਂ ਫ਼ੈਸਲਾ ਕਰ ਹੀ ਰਿਹਾ ਸਾਂ ਕਿ । ਅਗਲੇ ਦਿਨ ਤੋਂ ਦਫ਼ਤਰ ਜਾਣਾ ਸ਼ੁਰੂ ਕਰ ਦਿਆਂ ਕਿ ਮੈਨੂੰ ਮੇਰੇ ਗੁਆਢੀ ਦੋਸਤ ਨੇ ਆ ਕੇ ਦਸਿਆ ਕਿ ਗੁਡੇ ਵਿਗੜੇ ਹੋਏ ਸਨ ਤੇ ਇਸੇ ਵਿਚ ਹੀ ਸਿਆਣਪ ਸੀ ਕਿ ਅਸੀਂ ਸਾਰ ਇਕ ਘੰਟੇ ਦੇ ਅੰਦਰ ਅੰਦਰ ਉਥੋਂ ਨਿਕਲ ਆਈਏ।
ਮੈਂ ਆਪਣੇ ਮੁਸਲਮਾਨ ਗੁਆਂਢੀ ਨਾਲ ਬਹਿਸ ਕਰਨ ਦੀ ਕੋਸ਼ਸ਼ ਕੀਤੀ। ਪਰ ਉਸ ਅਗੋਂ ਹਥ ਜੋੜ ਜੋੜ ਮੇਰੇ ਤਰਲੇ ਲੈਣੇ ਸ਼ੁਰੂ ਕਰ ਦਿਤੇ । ਉਹ ਇਤਨੀ ਵਡੀ ਜ਼ਿੰਮੇਵਾਰੀ ਨਹੀਂ ਸੀ ਲੈ ਸਕਦਾ । ਲੋਕ ਸਾਰੇ ਬੇਕਾਬੂ ਹੋਏ ਪਏ ਸਨ । ਸਾਡਾ ਗੁਆਂਢੀ ਪੁਲੀਸ ਦਾ ਅਫ਼ਸਰ ਸੀ । ਉਸਦਾ ਇਹ ਹਾਲ ਵੇਖ ਅਸੀਂ ਦਸ ਮਿੰਟਾ ਵਿਚ ਉਂਜ ਦੀ ਉਂਜ ਭਰੀ-ਭਕੁੰਨੀ ਕੋਠੀ ਛਡ ਮੋਟਰ ਵਿਚ ਬੈਠ ਨਿਕਲ ਆਏ । ਸਾਡੇ ਗੁਆਢੀ ਨੇ ਇਕ ਪੁਲੀਸ ਦਾ ਸਿਪਾਹੀ ਸਾਨੂੰ ਦਿੱਤਾ ਜੋ ਪਾਕਿਸਤਾਨ ਦੀ ਹਦ ਤਕ ਸਾਨੂੰ ਛਡ ਗਿਆ ।
ਲਾਹੌਰ ਵਿਚ ਫ਼ਸਾਦਾਂ ਦੀਆਂ ਗਲਾਂ ਸੁਣ ਸੁਣ ਮੇਰੀ ਮਾਂ ਹੈਰਾਨ ਹੁੰਦੀ। ਫੇਰ ਜਿਸ ਤਰ੍ਹਾਂ ਸਾਨੂੰ ਚਵਾਂ ਕਪੜਿਆਂ ਵਿਚ ਉਥੋਂ

੧੭੫