ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਮੇਰੀ ਮਾਂ ਨੇ ਇਕ ਡੂੰਘਾ ਠੰਢਾ ਸਾਹ ਭਰਿਆ।
ਚੱਪਾ ਚੱਪਾ ਚੌਹਾਂ ਪਾਸੇ ਮਿਟੀ ਜੰਮੀ ਹੋਈ ਸੀ । ਛਤਾਂ ਦੀਆਂ ਨੁਕਰਾਂ ਵਿਚ ਬਬੀਹਿਆਂ ਨੇ ਜਾਲ ਤਣ ਹੋਏ ਸਨ । ਸਾਹਮਣੇ ਬਰਾਂਡੇ ਵਿਚ ਆਰਾਮ ਕੁਰਸੀਆਂ ਪਈਆਂ ਸਨ । ਆਰਾਮ ਕਰਥੀਆਂ ਕੋਲ ਇਕ ਤਿਪਾਈ ਰਖੀ ਸੀ, ਤਿਪਾਈ ਤੇ ਦਧ ਚਿਦਾਂ ਧੜੀ ਦਾ ਧੰਤਾ ਇਕ ਮੇਜ਼ਪੋਸ਼ ਵਿਛਿਆ ਸੀ ! ਮੇਜ਼ਪੋਸ਼ ਤੇ ਇਕ ਗਲਦਾਨ ਸੀ । ਗੁਲਦਾਨ ਵਿਚ ਫੁਲਾਂ ਦੀਆਂ ਸੁਕ ਰਹੀਆਂ ਡੰਡੀਆਂ ਸਨ ਜਿਨ੍ਹਾਂ ਦੀਆਂ ਪੱਤੀਆਂ ਚਵਾਂ ਪਾਸੇ ਤਿਪਾਈ ਤੇ ਪਿਆਜ਼ ਦੇ ਮਰ ਚੁਕੇ ਛਿਲੜਾਂ ਵਾਂਗ ਖਿਲਰੀਆਂ ਹੋਈਆਂ ਸਨ । ਬੈਠਣ ਦੇ ਕਮਰੇ ਵਿਚ ਸਫੇ ਉੱਜ ਦੇ ਉੱਜ ਪਏ ਸਨ, ਕਲੀਨ ਉਂਜ ਦੇ ਉੱਚ ਵਿਛੇ ਸਨ, ਪਰਦੇ ਉੱਜ ਦੇ ਉੱਜ ਲਟਕ ਰਹੇ। ਸਨ। ਇਕ ਕੁਰਸੀ ਤੇ ੧੫ ਅਗਸਤ ੧੯੪੭ ਦਾ ‘ਡਾਅਨ’ ਅਖ਼ਬਾਰ ਖਲਿਆ ਹੋਇਆ ਸੀ । ਛੂਤ ਦਾ ਪੱਖਾ ਚੱਲ ਰਿਹਾ ਸੀ । ਪਿਛਲੇ ਦਸਾਂ ਦਿਨਾਂ ਤੋਂ ਬਿਜਲੀ ਦਾ ਪਖਾ ਦਿਨ-ਰਾਤ ਚਲਦਾ ਰਿਹਾ ਸੀ
ਖਾਣ ਦੇ ਕਮਰੇ ਵਿੱਚ ਮੇਜ਼ ਤੇ ਖਾਣਾ ਪਰੋਸਿਆ ਹੋਇਆ ਸੀ । ਸ਼ਾਮੀਕਬਾਬ, ਗੋਸ਼ਤ ਦੋ ਪਿਆਜ਼ਾ, ਪੁਲਾਅ ਤੇ ਹੋਰ ਕਿਤਨਾ ਕੁਝ । ਹਰ ਕੁਰਸੀ ਅਗੇ ਪਈ ਪਲਟ ਵਿਚ ਖਾਣਾ ਕਢਿਆ ਰਖਿਆ ਸੀ । ਇਕ ਬਚੇ ਦੀ ਛੋਟੀ ਜਹੀ ਉਚੀ ਜਹੀ ਬੰਦ ਸੀਟ ਵਾਲੀ ਕੁਰਸੀ ਦੇ ਸਾਹਮਣੇ ਪਲੇਟ ਵਿਚ ਚਾਵਲੇ ਸਨ, ਦਹੀਂ ਸੀ, ਪਲੇਟ ਵਿਚੋਂ ਭਰਿਆ ਛੋਟਾ ਚਮਚਾ ਉਂਜ ਦਾ ਉਂਜ ਭਰਿਆ ਰਖਿਆ ਸੀ। ਅੰਗੀਠੀ ਤੇ ਰਖੀ ਘੜੀ ਬਾਰਾਂ ਵਜ ਕੇ ਦਸ ਮਿੰਟ ਤੇ ਖਲੋਤੀ ਹੋਈ ਸੀ। ਰੇਡੀਓ ਝੁਲਸਿਆ ਹੋਇਆ ਸੀ। ਰੇਡੀਓ ਤੋਂ ਨਿਕਲੇ ਧੂਏ ਨਾਲ ਕੰਧ ਧੁਆਂਖੀ ਹੋਈ ਸੀ।

੧੭੭