ਪੰਨਾ:ਚੁਲ੍ਹੇ ਦੁਆਲੇ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਾਣੀਆਂ ਨੂੰ ਸਾਹਮਣੇ ਰਕੇ ਕੇ ਅਸੀਂ ਇਨ੍ਹਾਂ ਕਹਾਣੀਆਂ ਦੀ ਜਾਂ ਕਹਾਣੀਕਾਰਾਂ ਦੀ ਇਕ ਤਰਾਂ ਨਾਲ ਸ੍ਰੇਣੀ ਵੰਡ ਕਰ ਸਕਦੇ ਹਾਂ । ਸੰਤ ਸਿੰਘ ਸੋਖੋਂ ਸਾਡੇ ਸਮਾਜ ਵਿੱਚ ਆਰਥਕ ਸਮਸਿਆਵਾਂ ਕਰਕੇ ਪਈਆਂ ਜੀਵਣ ਗੁੰਝਲਾਂ ਦੁਆਲੇ ਕਹਾਣੀ ਸਦਾ ਹੈ, ਨਾਨਕ ਸਿੰਘ ਸਮਾਜਕ ਊਣਤਾਈਆਂ ਨੂੰ ਉਲੀਕਦਾ ਹੈ, ਸੁਜਾਨ ਸਿੰਘ ਜਿਨਸ਼ੀ ਪਿਆਰ ਨੂੰ ਸੁਚੱਜੇ ਢੰਗ ਨਾਲ ਚਿਤਰਦਾ ਹੈ, ਕਰਤਾਰ ਸਿੰਘ ਦੁੱਗਲ ਪਾਤਰਾਂ ਦੇ ਮਾਨਸਕ ਫੁਰਨਿਆ ਨੂੰ ਕਹਾਣੀ ਰੂਪ ਵਿੱਚ ਚਿਤਰਦਾ ਹੈ, ਸੰਤੋਖ ਸਿੰਘ ਧੀਰ ਤੇ ਹਰੀ ਸਿੰਘ ਦਿਲਬਰ ਪੇਂਡੂ ਜੀਵਣ ਤੇ ਪੇਂਡੂ ਡੀਵਣ ਦੇ ਉਚਾਣ-ਨਿਵਾਣ ਨੂੰ ਉਲੀਕ ਕੇ ਇਕ ਸੁਚੱਜਾ ਸਮਾਜ ਉਸਾਰਨ ਦਾ ਪਰਭਾਵ ਪਾਉਂਦੇ ਹਨ, ਅੰਮ੍ਰਿਤਾ ਪ੍ਰੀਤਮ ਇਸਤ੍ਰੀ ਜਾਤੀ ਦੇ ਸੰਕਟਾਂ ਦੀ ਪੈਰੀਬਰ ਬਣ ਕੇ ਸਾਹਿੱਤ ਦੇ ਮੈਦਾਨ ਵਿੱਚ ਆਈ ਹੈਂ । ਗੁਰਬਖਸ਼ ਸਿੰਘ ਤੇ ਉਨਾਂ ਦੇ ਸਪੁਤ ਨਵਤੇਜ ਸਿੰਘ ਵੀਹਵੀਂ ਸਦੀ ਦੇ ਸਮਾਜਕ ਅੰਦੋਲਣਾਂ, ਤੇ ਪੁਰਾਣੀਆਂ ਕੋਝੀਆਂ ਲੀਹਾਂ ਨੂੰ ਮੇਟਣ ਦੀ ਲਾਲਸਾ ਨੂੰ ਉਜਾਗਰ ਕਰਦੇ ਹਨ । ਦੇਵਿੰਦਰ ਸਤਿਆਰਥੀ ਮਨੁਖੀ ਸੰਬੰਧ ਦੇ ਲੁਕਵੇਂ ਭੇਦਾਂ ਨੂੰ ਉਘਾੜਦਾ ਹੈ ਤੇ ਮੋਹਨ ਸਿੰਘ ਇਨਸਾਨ ਦੀ ਇਨਸਾਨੀਅਤ ਦੇ ਗੁਣਾਂ ਨੂੰ ਮੁਖ ਰਖ ਕੇ ਜੀਵਨ ਝਾਕੀਆਂ ਪੇਸ਼ ਕਰਦਾ ਹੈ ਤੇ ਕੁਲਵੰਤ ਸਿੰਘ ਵਿਰਕ ਪੁਰਾਣੇ ਤੇ ਨਵੇਂ ਜੁਗ ਦੀ ਟੱਕਰ ਨੂੰ ਪੇਸ਼ ਕਰਕੇ ਮਨੁਖਤਾ ਨੂੰ ਨਵੇਂ ਰੂਪ ਵਿਚ ਚਮਕਦਾ ਵੇਖਣ ਦਾ ਚਾਹਵਾਨ ਹੈ ।

(੪)


‘ਕਹਾਣੀ ਦੀ ਕਹਾਣੀ ਉਤਲੇ ਤਿੰਨ ਭਾਗਾਂ ਵਿੱਚ ਵਿਰਤਾਂਤਕ ਰੂਪ ਵਿੱਚ ਪੇਸ਼ ਕੀਤੀ ਹੈ । ਕਹਾਣੀ ਸੰਬੰਧੀ ਪੁਰਾ ਗਿਆਨ ਕਹਾਣੀ ਦੇ ਕਈਆਂ ਪੱਖਾਂ ਦੀ ਵਾਕਫ਼ੀ ਮੰਗਦਾ ਹੈ ।

੧੮