ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਮਰੇ ਵਿਚ ਕੁਕੜੀਆਂ ਨੇ ਥਾਂ ਥਾਂ ਤੇ ਅੰਡੇ ਦਿਤੇ ਹੋਏ ਸਨ । ਬਾਹਰ ਵਿਹੜੇ ਵਿਚ ਦੀਆਂ ਵਿਨਾਂ ਹੁਣ ਮੇਰੀ ਤ੍ਰੀਮਤ ਨੂੰ ਕੋਈ ਖ਼ਾਸ ਬਰੀਆਂ ਨਹੀਂ ਸਨ ਲਗ ਰਹੀਆਂ ।
ਤੇ ਅਧ ਘੰਟੇ ਬਾਅਦ ਜਦੋਂ ਅਸੀਂ ਕੋਠੀ ਵਲ ਮੁੜੇ ਡਰਾਈਵਰ ਨੇ ਪਲਾਤੀ ਪਲਾਤੀ ਸਫ਼ਾਈ ਕਰ ਲਈ ਸੀ । ਰਸੋਈ ਵਿਚ ਸਾਹਮਣੇ ਧੂਆਂ ਨਿਕਲ ਰਿਹਾ ਸੀ । ਵਿਹੜੇ ਦਾ ਨਲਕਾ ਫਰਨ ਫਰਨ ਚਲ ਰਿਹਾ ਸੀ ।
ਬਗੀਚੇ ਵਿਚੋਂ ਤੋਂੜੀਆਂ ਭਿੰਡੀਆਂ ਦੀ ਝੋਲੀ ਭਰੀ ਮੇਰੀ ਤ੍ਰੀਮਤ ਰਸੋਈ ਦੇ ਬਾਹਰ ਰੰਗੀਲੇ ਪੀੜ੍ਹੇ ਤੇ ਜਾ ਬੈਠੀ ।
ਉਂਜ ਦੇ ਉਂਜ ਡੂੰਘੇ ਠੰਢੇ ਸਾਹ ਲੈਂਦੇ ਮੇਰੀ ਮਾਂ ਦੀ ਬਰਾਂਡੇ ਵਿਚ ਵਿਛੀ ਸਾਫ਼ ਸੁਥਰੀ ਮੰਜੀ ਤੇ ਜਾ ਪਏ ।
ਤੇ ਖਾਣ ਦੇ ਕਮਰੇ ਵਿਚ ਰਖੇ ਰੇਡੀਓ ਸੈਟ ਨੂੰ ਖੰਹਲਕੇ ਮੈਂ ਵੇਖਣ ਲਗ ਪਿਆ, ਉਸ ਦਾ ਸਿਰਫ਼ ਟਰਾਂਸਫ਼ਾਰਮਰ ਹੀ ਸੜਿਆ ਸੀ ਜਾਂ ਹੋਰ ਕਿਸੇ ਪੁਰਜ਼ੇ ਨੂੰ ਵੀ ਨੁਕਸਾਨ ਪੁਜਾ ਸੀ।

੧੭੯