ਪੰਨਾ:ਚੁਲ੍ਹੇ ਦੁਆਲੇ.pdf/174

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਾਈ ਨਿਹਾਲੀ

ਬਨੇਰੇ ਉਤੇ ਕਾਂ ਬੋਲਿਆ ।
"ਤੀਰ...ਕਾਣਿਆਂ......।"
ਤਾਈ ਨਿਹਾਲੀ ਨੇ ਫਿਟਕਾਰਦੇ ਹਥ ਨਾਲ ਕਾਂ ਨੂੰ ਉਡਾ ਦਿਤਾ ।
ਕਾਂ ਉਡ ਗਿਆ, ਪਰ ਤਾਈ ਦੇ ਕਾਲਜੇ ਨੂੰ ਜਾਣੋਂ ਹੌਲ ਪੈ ਗਿਆ । ਢਿਡ ਦੇ ਪਾਲੇ ਨੇ ਉਹਦੇ ਬੋਦੇ ਸਰੀਰ ਨੂੰ ਕਾਂਬਾ ਛੇੜ ਦਿਤਾ। ਤੇ ਤਾਈ ਦੀਆਂ ਅੱਖਾਂ ਸਾਹਮਣੇ ਪੰਜ ਵਰ੍ਹੇ ਪਹਿਲਾਂ ਦਾ ਸਮਾਂ ਕਿਸੇ ਭਿਆਨਕ ਗਿਰਝ ਵਾਂਗ ਆਪਣੇ ਖੰਭ ਫੜਫੜਾਉਣ ਲਗਿਆ । ਖੰਭ-ਜਿਨ੍ਹਾਂ ਤਾਈ ਦੇ ਕੋਠੇ ਉਤੇ ਹਨੇਰਾ ਕਰ ਦਿਤਾ ਸੀ ।


ਪੰਜ ਵਰ੍ਹੇ ਪਹਿਲਾਂ, ਇਕ ਸ਼ਾਮ, ਤਾਈ ਨੂੰ ਡਾਕੀਆ ਇਕ ਬੰਦ ਚਿਠੀ ਦੇ ਗਿਆ ਸੀ । ਕਿਵੇਂ ਔਸੀਆਂ ਪੌਣ ਪਿਛੋਂ ਤਾਈ ਨੂੰ ਉਹ ਚਿਠੀ ਆਈ ਸੀ; ਜਿਹੜੀ ਉਹਦੇ ਜੀ ਵਿਚ, ਉਹਦੇ ਜੀਊਣ ਜੋਗੇ ਪੁਤ ਵਲੋਂ ਸੁਖ ਸਾਂਦ ਦੀ ਹੋਵੇਗੀ । ਪਰ

੧੮੩