ਪੰਨਾ:ਚੁਲ੍ਹੇ ਦੁਆਲੇ.pdf/177

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਪੌੜੀ ਦੇ ਸਿਖਰਲੇ ਡੰਡੇ ਤੋਂ ਲਲਕਾਰਿਆ:

"ਖੜਾ ਥੋਡੇ ਦਾਦੇ ਮਗ੍ਹਾਂ......।"

ਤਾਈ ਤਾਂ ਚਾਹੁੰਦੀ ਸੀ: ਉਹਦੇ-ਕੁੱਬੀਆਂ, ਧੁਆਂਖੀਆਂ ਕੜੀਆਂ ਦੀਆਂ ਥੰਮੀਆਂ ਤੇ ਖਲੋਤੀ ਛੱਤ ਵਾਲੇ-ਗ਼ਰੀਬੜੇ ਜੇਹੇ ਘਰ ਵਿਚ ਅਮਨ ਰਹੇ। ਕੋਈ ਕੁਸ਼ਸਗਣ ਉਹ ਘਰ ਵਿਚ ਨਾ ਹੋਣ ਦਿੰਦੀ। ਥਾਂ ਸੁੰਭਰਨ ਵੇਲੇ ਆਪਣੀ ਵਿਚਾਰੀ ਜੇਹੀ ਨੂੰਹ ਨੂੰ ਉਹ ਨਿਤ ਚਿਤਾਰਦੀ:

'ਨੀ ਕਰਨੈਲ ਕੁਰੇ, ਦੇਖੀਂ ਪੁਤ, ਸੂਹਣ 'ਖੜੀ ਨਾਂ ਰਖੀਂ...!'

ਮਛੋਹਰ ਇੱਲਤੀ ਨੂੰ, ਜੋ ਖੇਤੋਂ ਘਰ ਆਉਂਦਿਆਂ ਕਦੇ ਸੱਪ ਦੀ ਕੁੰਜ, ਕਾਵਾਂ ਦੇ ਆਂਡੇ, ਮੋਰਾਂ ਦੇ ਖੰਭ ਜਾਂ ਕੁਝ ਹੋਰ ਅਲਸੂੰ ਪਲਸੂੰ ਚੁਕ ਲਿਆਉਂਦਾ ਸੀ, ਇਕ ਦਿਨ ਸੇਹ ਦਾ ਤੱਕਲਾ ਚੁਕ ਲਿਆਉਣ ਤੇ ਤਾਈ ਨੇ ਝਿੜਕਿਆ:

"ਦੁਰ ਬੇ ਚੰਦਰਿਆ... ਜਾ ਸਿਟ ਆਕੇ ਉਥੇ, ਈ, ਜਿਥੋਂ ਲਿਆਇਐਂ-ਦੇਸਿਆ ਹੋਇਆ...!"

ਤਾਈ ਦੇ ਪਿੰਡ ਤੋਂ ਸਵਾ ਕੁ ਮੀਲ ਦੀ ਵਾਟ ਤੇ ਇਕ ਮੰਡੀ ਹੈ, ਜਿਥੇ ਕੋਈ ਨਿਕਾ ਮੋਟਾ ਸੌਦਾ ਲੈਣ ਉਹ ਜਾਂਦੀ ਹੁੰਦੀ ਸੀ। ਮੰਡੀ ਦੇ ਰਾਹ ਵਿਚ ਜਰਨੈਲੀ ਸੜਕ ਪੈਂਦੀ ਹੈ।

ਇਕ ਦਿਨ, ਜਦ ਉਹ ਮੰਡੀ ਗਈ, ਤਾਂ ਸੜਕ ਪਾਰ ਕਰਨ ਲਈ ਉਹਨੂੰ ਉਰਲੇ ਪਾਸੇ ਕਿੰਨਾ ਚਿਰ ਖੜ੍ਹਨਾ ਪਿਆ। ਲੰਮੀ ਕਤਾਰ ਵਿਚ ਮਿਟੀ ਰੰਗੀਆਂ ਮਿੱਡੀਆਂ ਲਾਰੀਆਂ ਰਿੰਗ ਰਿੰਗ ਕੇ ਲੰਘ ਰਹੀਆਂ ਸਨ, ਜਿਨ੍ਹਾਂ ਵਿਚ ਖ਼ਾਕੀ ਵਰਦੀਆਂ ਵਾਲ ਜੁਆਨ ਫ਼ੌਜੀ ਬੈਠੇ ਸਨ।...ਕਿੰਨੀਆਂ ਅੱਖਾਂ ਦੇ ਤਾਰੇ-ਕਿੰਨੀਆ ਮਾਂਗਾਂ ਦੇ ਸੰਧੂਰ-ਕਿੰਨੇ ਬਲੂਰਾਂ ਦੇ ਲਾਡ -ਤਾਈ ਦੀ ਜਾਨ ਲੁਛ ਗਈ ਤੇ ਉਹਦੀਆਂ ਆਂਦਰਾਂ ਫੁੜਕ ਪਈਆਂ:-

੧੮੬