ਪੰਨਾ:ਚੁਲ੍ਹੇ ਦੁਆਲੇ.pdf/179

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੁਆਨ-ਸਾਰਿਆਂ ਨੇ ।
ਅਚੰਭੇ ਨਾਲ ਤਾਈ ਦੇ ਕੰਨ ਖੜ੍ਹੇ ਹੋ ਗਏ ।
"ਅਮਨ-ਅਮਨ"
ਇਕ ਮੁਟਿਆਰ ਨੇ ਦੰਦਲ-ਦਾਤੀ ਨੂੰ ਉਚਾ ਕਰਦਿਆਂ ਬਰੀਕ ਬੁਲ੍ਹਾਂ ਚੋਂ ਆਖਿਆ, ਜੋ ਬਲਦਾਂ ਲਈ ਸਾਵੀ ਚਰ੍ਹੀ ਦੀਆਂ ਪੂਲੀਆਂ ਖੋਤ ਕੇ ਲਿਆ ਰਹੀ ਸੀ, ਜਿਸਨੇ ਭਾਰ ਨੂੰ ਇਥੇ ਹੀ ਸੁਟ ਦਿਤਾ, ਤੇ ਅਣ-ਵਾਹੇ ਵਾਲਾਂ ਵਿਚ ਘਾਹ ਦੀਆਂ ਸਾਵੀਆਂ ਤਿੜ੍ਹਾਂ ਅਜੇ ਉਲਝੀਆਂ ਹੋਈਆਂ ਸਨ।
"ਅਸੀਂ ਤੀਜੀ ਜੰਗ ਨਹੀਂ ਹੋਣ ਦਿਆਂਗੇ !"
ਇਕ ਮੁੰਡੇ ਨੇ ਆਖਿਆ, ਜਿਸਦੇ ਘੁੰਗਰਾਲੇ ਪਟਿਆਂ ਉਤੇ ਰਾਹਾਂ ਦੀ ਧੂੜ ਹਸ ਰਹੀ ਸੀ ।
ਇਕ ਹੋਰ ਮਸ-ਫੁਟਾ, ਕਣਕ ਦੇ ਦਾਣਿਆਂ ਵਰਗਾ ਮੁੜ੍ਹਕਾ ਜਿਸਦੇ ਮਥੇ ਉਤੇ ਸੀ, ਗਰਜਿਆ :
"ਏਸ਼ੀਆ ਚੋਂ ਨਿਕਲ ਜਾਓ.........!"
ਇਕ ਕਵੀ ਨੇ ਗੀਤ ਗਾਵਿਆ :
"ਸਾਡੇ ਛੈਲ ਛਬੀਲੇ ਗੱਭਰੂ,
ਹੁਣ ਖਾ ਨਹੀਂ ਸਕ ਦੀ ਲਾਮ ।
ਅਸੀਂ ਜੰਗ ਨੂੰ ਜਾਣ ਵਾਲੀਆਂ,
ਕਰ ਦਿਆਂਗੇ ਰੇਲਾਂ ਜਾਮ ।"
ਤ੍ਰਬੈਣੀ ਦੇ ਪੱਤੇ ਫਰ ਫਰਾਏ, ਤਾਈ ਦੇ ਦਿਲ ਨੂੰ ਇਕ ਠੰਡਾ ਝੋਲਾ ਆਇਆ। ਉਹਨੇ ਮਨ ਹੀ ਮਨ ਵਿਚ ਦੇਖਿਆ: ਉਹਦੇ ਅਲ੍ਹੜ ਬੰਤੇ ਨੂੰ ਕੇਡੀ ਜੁਆਨੀ ਚੜ੍ਹ ਰਹੀ ਹੈ ।
"ਅਸੀਂ ਅਮਨ ਦੇ ਰਾਖੇ ਹਾਂ...!"
ਤੋਤਲੀ ਬੋਲੀ ਵਿਚ ਦੁਧ ਦੇ ਦੰਦਾਂ ਨੇ ਆਖਿਆ, ਤੇ ਨਿਕੇ ਜੇਹੇ ਹਥ ਨੇ ਪਹਿਲੀ ਜਮਾਤ ਦਾ ਕੈਦਾ ਤ੍ਰਬੈਣੀ ਦੀਆਂ

੧੮੮