ਪੰਨਾ:ਚੁਲ੍ਹੇ ਦੁਆਲੇ.pdf/180

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਕਚੀਆਂ ਲਗਰਾਂ ਵਲ ਉਚਾ ਕੀਤਾ ।
ਲੋਕ ਕੀਲੇ ਬੈਠ ਸਨ । ਤ੍ਰਬੈਣੀ ਦੇ ਹਰੇ ਕਚੂਚ ਪੱਤੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਲਿਚ ਲਿਚ ਕਰਦੇ ਸਨ ।
ਤਾਈ ਸਭ ਕੁਝ ਨਿਸਚੇ ਨਾਲ ਸੁਣ ਰਹੀ ਸੀ। ਉਸ ਨਿਸਚੇ ਨਾਲ, ਜਿਹੜਾ ਨੂੰਹ ਦੇ ਸੁਹਾਗਣ ਹੋਣ ਵਿਚ ਹੋ ਸਕਦਾ ਹੈ-ਜੋ ਪੁਤਲੀ ਵਿਚ ਅੱਖ ਦਾ ਤਾਰਾ ਲਿਸ਼ਕਣ ਨਾਲ ਹੋ ਸਕਦਾ ਹੈ-ਜੋ ਹਿੱਕ ਦਾ ਟੋਇਆ ਪੂਰੇ ਜਾਣ ਵਿਚ ਹੋ ਸਕਦਾ ਹੈ। ਤਾਈ ਭਰਪੂਰ ਹੋਈ ਬੈਠੀ ਸੀ-ਉਹਦੇ ਵਿਚ ਕਿੰਨੀ ਸ਼ਕਤੀ ਹੈ-ਉਹਨੂੰ ਜਾਪਿਆ, ਸਾਰੇ ਉਹਦੇ ਪਿੰਡ ਦੇ ਹੀ ਤਾਂ ਮੁੰਡੇ ਨੇ, ਜੋ ਥੜੇ ਉਤੇ ਆਪ ਆ ਕੇ ਬੋਲਦੇ ਨੇ : ਵਿਹੜੇ ਵਾਲਿਆਂ ਦਾ ਜੀਤ, ਗਰੇਵਾਲਾ ਦਾ ਜਗੀਰ, ਤੇ ਔਹ ਬਾਹਰਲੇ ਵਾਸ ਦਾ ਕਵੀ ਮੁੰਡਾ-ਸਾਰ ਉਹਦੇ ਹੱਥਾਂ ਵਿਚ ਪਲੇ ਹੋਏ ਤਾਈ ਫੁਲ ਫੁਲ ਜਾਂਦੀ ਸੀ ।
ਇਕ ਚੋਬਰ ਥੜ੍ਹੇ ਉਤੇ ਤਣ ਕੇ ਖੜੋ ਗਿਆ । ਸੰਸਾਰ ਦੀ ਅਮਨ-ਕਮੇਟੀ ਵਲੋਂ, ਉਹਨੇ ਐਟਮ-ਬੰਬ ਨੂੰ ਰੋਕਣ ਦੀ ਅਪੀਲ ਪੜ੍ਹਕੇ ਸੁਣਾਈ ।ਸੌਖੀ ਪੇਂਡੂ ਬੋਲੀ ਵਿਚ ਅਪੀਲ ਦਾ ਭਾਵ ਖੋਲ੍ਹ ਕੇ ਸਮਝਾਇਆ, ' ਤੇ ਲਹਿਲਹਾਦੀਆਂ ਮੁਟਿਆਰ ਫਸਲਾਂ, ਹਸਦੇ ਵਸਦੇ ਘਰਾਂ, ਬਚਿਆਂ ਦੀ ਮਹਿਕਦੀ ਮੁਸਕਾਣ ਤੇ ਝੰਮ ਝੰਮ ਕਰਦੀ ਸਾਰੀ ਦੁਨੀਆਂ ਦਾ ਵਾਸਤਾ ਪਾ ਕੇ; ਦਿਲਾਂ ਦੇ ਨੇਕ ਲੋਕਾਂ ਨੂੰ ਅਪੀਲ ਉਤੇ ਦਸਖ਼ਤ ਕਰਨ ਤੇ ਅੰਗੂਠੇ ਲਾਉਣ ਲਈ ਆਖਿਆ।

ਜੰਗ ਦੀਆਂ ਗੱਲਾਂ ਸੁਣਕੇ, ਪਲ ਦੀ ਪਲ, ਤਾਈ ਦੇ ਖ਼ਿਆਲ ਵਿਚ ਕਰਤਾਰ ਦੀ ਮੌਤ-ਝਾਕੀ ਉਭਰਨ ਲਗੀ... ਦੁਰ ਦਰਾਡੇ ਦੇਸ਼ਾਂ ਵਿਚ-ਸਤਾਂ ਸਮੁੰਦਰਾਂ ਤੋਂ ਪਾਰ-ਜੰਗ ਦਾ ਖੂਨੀ ਮੋਰਚਾ... "ਟੀਂ"...ਕਰਦੀ ਚੰਦਰੀ ਗੋਲੀ...ਤੇ ਉਹਦੇ ਜਿਗਰ

੧੮੯