ਪੰਨਾ:ਚੁਲ੍ਹੇ ਦੁਆਲੇ.pdf/182

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਸਾਰੇ ਇਲਾਕੇ ਵਿਚ ਝੂਠੀਆਂ ਗਵਾਹੀਆਂ, ਵਢੀਆਂ ਤੇ ਮੁਖਬਰੀਆਂ ਦੀ ਬੋ ਉਭਾਰੀ ਹੋਈ ਸੀ।
‘‘ ਕੋਈ ਨਾ ਲਾਇਓ ਲੋਕੋ ਗੁਠੇ ਗਾਠ-ਐਵੇਂ ਵਰਗਲਾਉਂਦੇ ਨੇ ਥੋਨੂੰ ਇਹ ਰੁਸ ਦੇ ਜੰਟ....... ’’ ਹਰਾ ਕੂਹਣੀਮਾਰ ਪਰੇ ਕੁ ਨੂੰ ਪਏ ਟੁਟੇ ਜੇਹੇ ਗੱਡੇ ਦੀ ਪਿੰਜਣੀ, ਉਤੋਂ ਬਿਰਕਿਆ।
ਹੋਛੀ ਹਿੜ ਹਿੜ ਵਲ ਕਿਸੇ ਧਿਆਨ ਨਾ ਦਿਤਾ ।
ਤ੍ਰਬੈਣੀ ਦੇ ਕੂਲੇ ਪੱਤਿਆਂ ਵਿਚ ਇਕ ਤਿਖਾ ਬੁਲਾ ਫੜਫੜਾਇਆ ।ਥੜੇ ਉਤੇ ਖਲੋਤੇ ਕਵੀ ਦੇ ਬੁੱਲਾਂ ਚੋਂ ਲੋਕਾਂ ਦੀ ਤਾਕਤ ਵੰਗਾਰਦੀ ਸੀ :
ਸਾਡੇ ਫਲਾਂ ਦਾ ਸੂਹਾ ਸੂਹਾ ਰੰਗ ਵੇ,
ਜੰਗ-ਬਾਜ਼ਾ-ਓ ਵੈਰੀਆ !
ਸਾਥੋਂ ਦੂਰੋਂ ਦੂਰੋਂ ਦੀ ਲੰਘ ਵੇ !
ਸਾਡੇ ਖੇਤਾਂ 'ਚ ਨਿਕੇ ਨਿਕੇ ਟਿਬੜੇ,
ਛਹ ਕੇ ਭਟ ਨਾ ਦਈਂ,
ਤੇਰੇ ਪੈਰ ਲਹੂ ਨਾਲ ਲਿਬੜੇ !
ਇਕ ਚਿਟ-ਕਪੜੀਏ ਨੇ, ਜਿਹੜਾ ਪੁਲਸ ਦੇ ਸਿਪਾਹੀਆਂ ਦੇ ਵਿਚਾਲੇ, ਭਰੀਆਂ ਹੋਈਆਂ ਬੰਦੂਕਾਂ ਦੀ ਓਟ ਵਿਚ, ਮੰਜੇ ਉਤੇ ਝੂਠ ਮੂਠ ਦਾ, ਆਕੜਿਆ ਬੈਠਾ ਸੀ, ਛੇਤੀ ਛੇਤੀ ਪਿਨਸਲ ਨਲ ਕੁਝ ਕਾਰਜ਼ ਉਤੇ ਲਿਖਿਆ । ਤਾਈ ਨਿਹਾਲੀ ਉਸ ਵਲ ਪਾੜ ਖਾਣੀਆਂ ਅੱਖਾਂ ਨਾਲ ਦੇਖਣ ਲਗੀ : ਤਾਈ ਨੂੰ ਪਤਾ ਸੀ, ਕਿ ਅੰਗਰੇਜ਼ ਦੇ ਰਾਜ ਵੇਲੇ, ਜਦੋਂ ਕਾਂਗਰਸ ਅਜ਼ਾਦੀ ਮੰਗਦੀ ਹੁੰਦੀ ਸੀ ਤੇ ਉਹਦੇ ਪਿੰਡ ਇਥੇ ਥਾਂ ਜਲਸਾ ਹੋਇਆ ਸੀ, ਤਾਂ

੧੯੧