ਪੰਨਾ:ਚੁਲ੍ਹੇ ਦੁਆਲੇ.pdf/183

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਦੋਂ ਵੀ, ਇਸ ਖ਼ਦੇ ਨੇ ਚੁਗਲੀ ਲਿਖ ਕੇ ਸਰਕਾਰ ਨੂੰ ਭੇਜੀ ਸੀ, ਤੇ ਉਹਦ ਪਿੰਡ ਦੇ ਤਿੰਨ ਮੁੰਡ ਕੈਦ ਹੋ ਗਏ ਸਨ । ਹੁਣ ਅਜ਼ਾਦੀ ਮਿਲਣ ਪਿਛੋਂ, ਜਦ ਰਾਜ ਕਾਂਗਰਸ ਦਾ ਹੋ ਗਿਆ, ਤਾਂ ਉਹੀ ਖੁਫੀਆ ਅਜ ਫੇਰ ਉਹਨਾਂ ਦੇ ਅਸਨ ਦੇ ਜਲਸੇ ਵਿਚ ਬੈਠਾ ਡਾਇਰੀ ਲਿਖ ਰਿਹਾ ਹੈ !

ਤਾਈ ਨੇ ਹਰਖ ਨਾਲ ਜਿਰਾਂ ਦੀ ਪੱਧਰ ਵਿਚੋਂ ਧੌਣ ਚੁਕ ਤੇ ਖੁਫੀਏ ਵਲ ਕੇਰੀਆਂ ਅੱਖਾਂ ਨਾਲ ਕਚੀਚੀ ਵਟ ਕੇ ਬੋਲੀ :
‘‘ ਤੈਨੂੰ ਕੀਹਨੇ ਦਿਐ ਬੇ, ਨਣ ਹਰਾਮੀਆਂ...? ’’
ਸਾਰੇ ਲੋਕਾਂ ਨੇ ਪੁਲਸ ਵਲ ਨਫ਼ਰਤ ਨਾਲ ਦੇਖਿਆ ।
ਥਾਣੇਦਾਰ ਨੂੰ ਅੱਗ ਲਗ ਗਈ । ਪਜਤੌਲ ਨੂੰ ਹਥ ਪਾਕੇ ਉਹ ਕਿਲਿਆ :
‘‘ ਬੰਦ ਕਰੋ, ਇਸ ਪਖੰਡ ਨੂੰ-ਦਸਖ਼ਤ, ਦਰਖਤ ਲਕਾਂ ਵਿਚ ਬਦ-ਅਮਨੀ ਫੈਲ ਰਹੀ ਹੈ ! ’’
‘‘ ਕੌਣ ਜੰਮਿਐ ਏ ਸਾਡੇ ਜਲਸੇ ਨੂੰ ਰੋਕਣ ਵਾਲਾ...? ’’ ਤਾਈ ਗਰਜ ਉਠੀ। ਗਲ ਵਿਚ ਬੈਠੇ ਗਭਰੂਆਂ ਦੇ ਡੌਲੇ ਫਰਕਣ ਲਗੀ । ਤੇ ਸ਼ਮਲਿਆਂ ਵਾਲੇ ਕਈ ਲਟਬੌਰੇ ਤਬਿਆਂ ਦੇ ਲਾਂਗੜੇ ਮਾਰ ਕੇ ਤਣ ਗਏ ।
‘‘ ਹੁਸ਼ਿਆਰ......! ’’
ਇਕ ਹੁਕਮ ਹੋਰ ਕੜਕਿਆ
ਬੰਦੂਕਾਂ ਹਵਾ ਵਿਚ ਤਣ ਗਈਆਂ।
‘‘ ਖੜਾ ਥਡੇ ਮਾਂ-ਮਸ਼ਕਰਿਆਂ ਦੇ ਟੂਟ ਜਾਣੇ......ਜਿਸ ਧਰਤੀ ਦਾ ਖਾਂਦੇ ਓ, ਉਸੇ ਨਾਲ ਧਰੋਹ.....! ’’ ਬਿਜਲੀ ਵਾਂਗ ਕੜਕਦੀ ਤਾਈ ਨੇ ਬਾਹਾਂ ਪਸ਼ਾਰ ਕਪਲਸੀਆ ਨੂੰ ਲਲਕਾਰਾ ਮਾਰਿਆ।
ਥੜ ਉਤੋਂ ਨਾਅਰੇ ਲਗੇ:

੧੯੨