ਪੰਨਾ:ਚੁਲ੍ਹੇ ਦੁਆਲੇ.pdf/184

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


‘‘ ਸਿਪਾਹੀ ਸਾਡੇ ਸਾਥੀ ਨੇ ! ’’
‘‘ ਅਫ਼ਸਰ ਸਾਡੇ ਵੇਰੀ ਨੇ ! ’’
ਥਾਣੇਦਾਰ ਛਿੱਥਾ ਪੈ ਗਿਆ। ਸਿਪਾਹੀ ਦਹਿਲ ਗਏ-- ਬੰਦੁਕਾਂ ਦੇ ਮੁੰਹ ਮੁੜ ਗਏ !
ਤਾਈ ਨੇ ਭਰੇ ਇਕੱਠ ਵੱਲ ਬਾਂਹ ਉਲਾਰ ਕੇ ਆਖਿਆ :
‘‘ ਆਓ ਨੀ ਕੁੜੀਓ, ਆਓ ਵੇ ਮੁੰਡਿਓ, ਨੀ ਕਰਨੈਲ ਕਰੇ -ਆ ਬੇ-ਬੰਤ -ਸਾਰੇ ਕਾਗਤ 'ਤੇ ਗੁਠੇ ਲਾਓ...!” ਤਾਈ ਦੇ ਪਸ਼ਮ ਵਰਗੇ ਚਿੱਟੇ ਵਾਲ ਸਾਉ ਪੰਛੀ ਦੇ ਪਰਾਂ ਵਾਂਗ ਫਰ ਫਰਾਏ-ਤੇ ਉਹਨੇ ਅਗੇ ਵਧ ਕੇ, ਸਭ ਤੋਂ ਪਹਿਲਾਂ ਕਾਗ਼ਜ਼ 'ਤੇ ਅਪਣਾ ਅੰਗੂਠਾ ਲਾ ਦਿਤਾ।
ਤ੍ਰਬੇਨੀ ਦੀਆਂ ਸਿਖਰਲੀਆਂ ਟਹਿਣੀਆਂ ਵਿਚ ਬੱਦਲੀ ਖੰਭ ਫੜ-ਫੜਾਏ, ਹਰੇ ਪੱਤਿਆਂ 'ਚੋਂ ਵਾਜ ਆਈ:

ਘੁਗੂੰ-ਘੂੰ--ਘੁਗੂੰ-ਘੂੰ

---

੧੯੩