ਪੰਨਾ:ਚੁਲ੍ਹੇ ਦੁਆਲੇ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇਕਰ ਸ਼ੇਕਸਪੀਅਰ ਦੇ ‘ਮਿਡ ਸਮਰ ਨਾਈਟਸ ਡਰੀਮ’ ਵਾਂਗ ਓਸੇ ਥਾਂ ਤੇ ਓਸੇ ਸਮੇਂ ਵਿਚ ਬਤੀਤ ਹੋਵੇ । ਕਹਾਣੀ ਵਿਚ ਇਸ ਨੇਮ ਦੀ ਪਾਲਣਾ ਕਰਨੀ ਔਖੀ ਨਹੀਂ । ਭਾਵੇਂ ਨਾਟਕ ਵਿੱਚ ਬਹੁਤ ਕਠਣ ਹੈ । ਕਿਉਂ ਜੋ ਕਹਾਣੀ ਇਕੋ ਇਕ ਘਟਨਾ ਨੂੰ ਪੇਸ਼ ਕਰਦੀ ਹੈ । ਕਹਾਣੀ ਵਿੱਚ ਭਾਵਾਂ ਦੀ ਲੜੀ ਹੋ ਸਕਦੀ ਹੈ, ਗੱਲ ਬਾਤ ਦਾ ਸਿਲਸਲਾ ਬਣ ਸਕਦਾ ਹੈ, ਪਰ ਘਟਨਾਵਾਂ ਦੀ ਲੜੀ ਨਹੀਂ ਹੋ ਸਕਦੀ । ਜਾਣੀ ਕਿ ਚੰਗੀ ਕਹਾਣੀ ਵਿੱਚ ਕੁਝ ਹਾਲ ਦੱਸ ਕੇ ਫੇਰ ਇਹ ਨਹੀਂ ਸਾਹਿਤਕਾਰ ਕਹਿੰਦਾ- ‘ਇਸ ਤੋਂ ਚਾਰ ਮਹੀਨੇ ਪਿਛੋਂ । ’ ਏਸੇ ਤਰਾਂ ਇਹ ਵੀ ਨਹੀਂ ਕਹਿੰਦਾ ਕਿ ਲੁਧਿਆਣੇ ਤੋਂ ਪਿਛੋਂ ਫੇਰ ਪਾਤਰ ਦਿੱਲੀ ਗਇਆ ਤੇ ਫੇਰ ਵਲਾਇਤ ਤੇ ਇਸ ਤਰਾਂ ਕਹਾਣੀ ਜਾਰੀ ਰਹੀ । ਸਮੇਂ ਸਥਾਨ ਦੀ ਏਕਤਾ ਤਦ ਹੀ ਨਿਭ ਸਕਦੀ ਹੈ ਜੇਕਰ ਕਹਾਣੀ ਨੂੰ ਜੀਵਣ ਦੀ ਇਕ ਘਟਨਾ ਤਕ ਸੀਮਤ ਰਖਿਆ ਜਾਵੇ । ਸਾਰੇ ਬਿਰਤਾਂਤ ਨੂੰ ਏਸੇ ਪਰਕਰਣ ਵਿੱਚ ਬੰਨਿਆ ਜਾਵੇ। ਇਸੇ ਤਰਾਂ ਨਾਲ ਬਾਕੀ ਦੇ ਨੇਮ ਵੀ ਸੌਖੇ ਹੀ ਨਿਭਾਏ ਜਾ ਸਕਦੇ ਹਨ ।
ਪਲਾਟ:-ਜੇ ਪਕਰਣ ਕਹਾਣੀ ਦਾ ਢਾਂਚਾ ਹੈ ਤਾਂ ਪਲਾਟ ਉਸਦਾ ਤਾਣਾ ਪੇਟਾ ਹੈ । ਢਾਂਚੇ ਨੂੰ ਪਲਾਟ ਨੇ ਗੁੰਦਵੇਂ ਰੂਪ ਵਿਚ ਭਰਪੂਰ ਕਰਨਾ ਹੈ, ਅਜੇਹੇ ਢੰਗ ਨਾਲ ਕਿ ਪਲਾਟ ਇਕ ਪੀਡੀ ਗੰਢ ਜਾਪ : ਉਸ ਵਿਚ ਕੋਈ ਕਰਮ ਦਿੱਲੀ ਲਟਕਦਾ, ਡਿੱਗਾ ਕਿ ਡਿੱਗਾ, ਨਿਥਾਵਾਂ ਤੇ ਨਿਤਾਣਾ ਨਾ ਜਾਪੇ । ਕਰਮ ਦੀ ਚੁਸਤੀ ਤੇ ਫੁਰਤੀ ਐਨ ਮੌਕੇ ਮਹਿਲ ਅਨੁਸਾਰ ਹੋਵੇ । ਕਹਾਣੀ ਦੇ ਪਲਾਟਨੇ ਪਰਕਰਣ ਰੂਪੀ ਪਿੰਜਰ ਵਿਚ ਨਾੜੀਆਂ ਨਸਾਂ ਹੱਡੀਆਂ ਤੇ ਹੋਰ ਸਾਰੇ ਬੰਧਾਨ ਨੇ ਇਕ ਸੱਚੇ ਵਿਚ ਪੇਸ਼ ਹੋਕੇ

੨੦