ਪੰਨਾ:ਚੁਲ੍ਹੇ ਦੁਆਲੇ.pdf/21

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੂਪ ਰੇਖਾ ਕਹਾਣੀ ਦੀ ਚਾਲ ਤੋਂ ਉਘੜਨੀ ਚਾਹੀਦੀ ਹੈ | ਨਾਵਲ ਵਾਂਗ ਕਹਾਣੀ ਵਿੱਚ ਸਾਹਿੱਤਕਾਰ ਪਾਤਰ ਦੀ ਆਚਰਣ-ਉਸਾਰੀ ਤੇ ਬਣਤਰ ਨਹੀਂ ਵਿਖਾ ਸਕਦਾ,ਘਰ ਪਾਤਰ ਦੇ ਆਚਰਣ ਦਾ ਪਰਭਾਵ ਪਾ ਸਕਦਾ ਹੈ । ਪਾਠਕ ਜਾਂ ਸਰੋਤੇ ਦੇ ਮਨ ਉਤੇ ਪਾਤਰ ਦੇ ਆਚਰਣ ਬਾਰੇ ਜੋ ਵੀ ਚੰਗਾ, ਜਾਂ ਮੰਦਾ ਪਰਭਾਵ ਪੈਣਾ ਹੈ, ਉਹ ਚੁੱਕ ਕੇ ਨਾਲ ਪਵੇ, ਢਿੱਲਾ ਮੱਠਾ ਤੇ ਚਕੋ ਤੱਕੇ ਜਹੇ ਵਾਲਾ ਨਾ ਪਵੇ ਨਿਖਰਵਾਂ ਤੇ ਨਿੱਗਰ, ਇਕ ਰੂਪ ਦਾ, ਇਕਹਿਰਾ ਤੇ ਡੂੰਘਾ ਪ੍ਰਭਾਵ ਪਵੇ । ਇਹ ਗੱਲ ਚੰਗੀ ਤਰਾਂ ਘੜਿਆਂ ਪਾਤਰ ਹੀ ਪਾ ਸਕਦਾ ਹੈ। ਕਹਾਣੀਕਾਰ ਕਹਾਣੀ ਦੇ ਪਾਤਰਾਂ ਨੂੰ ਕਹਾਣੀ ਵਿਚ ਨਹੀਂ ਘੜਦਾ । ਨਾਵਲਕਾਰ ਘੜ ਸਕਦਾ ਹੈ। ਕਹਾਣੀਕਾਰ ਘੜੇ ਘੜਾਏ ਪਾਤਰ ਨੂੰ ਮਨ ਵਿਚ ਕਲਪਦਾ ਹੈ, ਪੂਰੇ ਤੇ ਨਿਖਰਵੇਂ ਰੂਪ ਵਿਚ ਉਸ ਦੇ ਸੰਬੰਧ ਦੂਜੇ ਪਾਤਰਾਂ ਨਾਲ ਤੇ ਉਨਾਂ ਦੇ ਕਰਨ ਤੇ ਪ੍ਰਤਿਕਰਮ ਕਹਾਣੀਕਾਰ ਨੇ ਪਹਿਲਾਂ ਹੀ ਸੰਚੇ ਹੋਏ ਹੁੰਦੇ ਹਨ ਜਾਂ ਪਹਿਲਾਂ ਸੋਚੀ ਵਿਉਂਤ ਅਨੁਸਾਰ ਸੁਤੇ ਸਿਧ ਉਘੜਦੇ ਹਨ।
ਪਰਭਾਵ:-ਕਹਾਣੀ ਦਾ ਪ੍ਰਭਾਵ ਬ੍ਰਿਛ ਦਾ ਫਲ ਹੈ । ਇਕ ਤਾਂ ਹੈ, ਬੂਟਾ ਲਾਉਣਾ, ਗੋਡੀ ਕਰਨੀ, ਪਾਣੀ ਦੇਣਾ, ਸਭਾਲਣਾ ਤੇ ਬ੍ਰਿਛ ਦੀ ਸੇਵਾ ਕਰਨੀ ਇਹ ਸਭ ਪਰਕਰਣ, ਪਲਾਟ, ਤੇ ਪਾਤਰ ਦੇ ਰੂਪ ਵਿਚ ਭੁਗਤਦਾ ਹੈ । ਦੂਜਾ ਹੈ ਉਸ ਬਿਛ ਦਾ ਫਲ । ਜੇਕਰ ਬੂਟਾ ਲਾਇਆ, ਪਾਲਿਆ, ਸੰਭਾਲਿਆ ਤੇ ਅੰਤ ਨੂੰ ਫਲ ਫਿਕੇ ਫੁਲ ਬਕਬਕੇ’ ਵਾਲੀ ਗੱਲ ਹੋ ਗਈ ਤਾਂ ਫੇਰ ਅਜੇਹੇ ਸਿੰਮਲ ਦਾ ਰੁੱਖ ਦੂਰ ਹੀ ਮਚਦਾ ਤੇ ਫਬਦਾ ਤੇ ਨੇੜੇ ਆ ਕੇ ਉਸ ਦਾ ਧੰਖਾ ਉਜਾਗਰ ਹੁੰਦਾ ਹੈ, ਉਹ ਆਸਾਵੰਤਾਂ ਨੂੰ ਨਿਰਾਸ਼ੇ ਕਰਦਾ ਹੈ । ਅਜੇਹੇ ਰੁਖ ਦਾ ਕੀ ਲਾਭ? ਏਸੇ ਤਰਾਂ

੨੨