ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਹੈ, ਉਸ ਨੇ ਕੀ ਪਲਾਟ ਘੜਨਾ ਹੈ ਤੇ ਕੀ ਪਾਤਰ-ਉਸਾਰੀ ਕਰਨੀ ਹੈ ! ਜਾਂ ਕਹੋ ਕਿ ਫੇਰ ਉਸ ਨੇ ਹੀ ਕਹਾਣੀ ਰਚੀ ਤੇ ਜ਼ੇਹੀ ਨਾ ਰਚੀ ।
ਅੰਤ ਵਿੱਚ ਏਸ ਲੇਖ ਨੂੰ ਬਹੁਤੇ ਵਿਸਥਾਰ ਤੋਂ ਬਚਾਉਂਦਾ ਹੋਇਆ ਮੈਂ ਕਹਾਣੀ ਸੰਬੰਧੀ ਜਾਂ ਕਹੋ ਸਾਹਿੱਤ ਦੇ ਰੂਪ ਸੰਬੰਧੀ ਤਿੰਨਾਂ ਦਿਸ਼ਟੀਕੋਣਾਂ ਦਾ ਜ਼ਿਕਰ ਕਰਨਾ, ਇਸ਼ਾਰੇ ਮਾਤਰ ਹੀ, ਜ਼ਰੂਰੀ ਸਮਝਦਾ ਹਾਂ । ਇਨਾਂ ਪੱਖਾਂ ਦੀ ਵਿਸਥਾਰ ਭਰੀ ਵਿਆਖਿਆ ਤਾਂ ਇਸ ਲੇਖ ਨੂੰ ਭਾਵੇਂ ਪੁਸਤਕ ਦਾ ਰੂਪ ਹੀ ਦੇ ਦੇਵੇ, ਪਰ ਇਨਾਂ ਵਲ ਇੱਨਾ ਇਸ਼ਾਰਾ ਕਰਨਾ ਅਵੱਸ਼ ਹੈ । ਇਹ ਪੱਖ ਹਨ-ਕਹਾਣੀਕਾਰ ਦਾ ਮਨ, ਪਾਠਕ ਦਾ ਮਨ ਤੇ ਪੜ ਚਲੀਏ । ਮਨ । ਅਸੀਂ ਜਾਣਨਾ ਹੈ ਕਿ ਕਹਾਣੀ ਕਿਵੇਂ ਕਹੀ ਜਾਂਦੀ ਹੈ ਜਾਂ ਕਿਵੇਂ ਰਚੀ ਜਾਂਦੀ ਹੈ? ਕਹਾਣੀ ਨੂੰ ਸੁਚੱਜੇ ਢੰਗ ਨਾਲ ਪਠਣ ਪਾਠਣ ਲਈ ਕੀ ਕੁਝ ਕਰਨਾ ਚਾਹੀਦਾ ਹੈ ਤੇ ਤੀਜੀ ਗੱਲ ਕਿ ਕਹਾਣੀ ਦੀ ਪੜਚੋਲ ਕਿਵੇਂ ਕੀਤਾ ਜਾਂਦੀ ਹੈ ? ਸਾਹਿੱਤ ਉਸਾਰੀ ਲਈ ਤੇ ਸਾਹਿੱਤ ਨੂੰ ਅੱਗੇ ਲੈ ਜਾਣ ਲਈ ਇਨ੍ਹਾਂ ਤੇਹਾਂ ਪੱਖਾਂ ਦਾ ਜਾਨਣਾ ਬਹੁਤ ਜ਼ਰੂਰੀ ਹੈ । ਸੁਝਾਓ ਏਹੋ ਹੈ ਕਿ ਹਰ ਕਹਾਣੀ ਬਾਰੇ, ਓਸ ਤਰਾਂ ਸਾਹਿੱਤ ਦੀ ਹਰ ਰਚਨਾ ਬਾਰੇ, ਇਨ੍ਹਾਂ ਤੇਹਾਂ ਪੱਖਾਂ ਨੂੰ ਵੱਖ ਵੱਖ ਨਿਖਾਰ ਕੇ ਰਖੋ । ਵੈਸੇ ਤਾਂ ਇਹ ਤਿੰਨੇ ਅਵਸਥਾਵਾਂ ਹਰ ਮਨ ਵਿਚ ਹੀ ਮੌਜੂਦ ਹੁੰਦੀਆਂ ਹਨ, ਪਰ ਸਮੇਂ ਦੀ ਲੋੜ ਅਨੁਆਰ ਆਸੇ ਦੀ ਅਨੁਕੂਲਤਾ ਲਈ ਇਨ੍ਹਾਂ ਤੇਹਾਂ ਸਥਿਤੀਆਂ ਨੂੰ ਵੱਖ ਰਖਣਾ ਜ਼ਰੂਰੀ ਹੈ। ਕੁਰਸੀ ਨੂੰ ਬਨਾਉਣ ਵਾਲਾ ਮਿਸਤਰੀ, ਕੁਰਸੀ ਨੂੰ ਵਰਤਣ ਵਾਲਾ ਕਲਰਕ ਤੇ ਕਰਸੀ ਦੀ

੨੩