ਪੰਨਾ:ਚੁਲ੍ਹੇ ਦੁਆਲੇ.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪਰਖ ਕਰਨ ਵਾਲਾ ਅੰਜੀਨੀਅਰ ਇਹ ਸਭ ਵੱਖ ੨ ਵਿਅਕਤੀਆਂ ਹਨ। ਇਨ੍ਹਾਂ ਦੇ ਵਖ ਵਖ ਕਰਮ ਹਨ ਤੇ ਇਨ੍ਹਾਂ ਦੇ ਵੱਖ ਵੱਖ ਦ੍ਰਿਸ਼ਟੀਕੋਣ।
ਜਦ ਅਸੀਂ ਇਨਾਂ ਤੇਹਾਂ ਸਥਿਤੀਆਂ ਤੇ ਕਰਤਵਾਂ ਨੂੰ ਵੇਖਦੇ ਹਾਂ ਤਾਂ ਭਿੰਨਤਾ ਦਾ ਅਨੁਭਵ ਹੁੰਦਾ ਹੈ, ਪਰ ਅਸਲ ਵਿਚ ਇਹ ਤਿੰਨੇ ਕਰਤਵ ਦਿਸ਼ਟੀ ਕੋਣ ਦੇ ਹੀ ਭੇਦ ਹਨ । ਏਸ ਵਾਸਤੇ ਕਹਾਣੀ ਨੂੰ ਮਾਨਣ ਲਈ ਸਾਨੂੰ ਰਸੀਆ ਬਣਨਾ ਪੈਂਦਾ ਹੈ; ਪੜਚੋਂ ਲ ਲਈ ਪਾਰਖੁ ਤੇ ਕਹਾਣੀ ਰਚਨਾ ਕਰਨ ਲਈ ਰਚਨਹਾਰ ਜਾਂ ਕਹਾਣੀਕਾਰ । ਕਹਾਣੀਕਾਰੀ ਸਥਿਤੀ ਵਿਚ ਸਾਨੂੰ ਕਹਾਣੀ ਦਾ ਸਾਰਾ ਢਾਂਚਾ ਪਹਿਲਾਂ ਸੋਚਣਾ ਚਾਹੀਦਾ ਹੈ। ਬਲਵਾਨ ਕਲਪਣਾ ਦੀ ਸਹਾਇਤਾ ਨਾਲ ਸਾਰੀ ਕਹਾਣੀ ਦੀ ਰੀਲ ਸਾਡੀਆਂ ਮਾਨਸਕ ਅੱਖਾਂ ਅਗੇ ਫਿਰ ਜਾਣੀ ਚਾਹੀਦੀ ਹੈ । ਉਸ ਰੀਲ ਵਿਚ ਹਰ ਪਾਤਰ ਆਪਣੀ ਆਪਣੀ ਥਾਂ ਉਤੇ ਕਰਤਵ ਕਰਦਾ, ਕਹਿੰਦਾ ਸੁਣਦਾ ਵਿਖਾਈ ਦਿੰਦਾ ਹੈ । ਉਨ੍ਹਾਂ ਦੇ ਉਚਾਰੇ ਸ਼ਬਦ ਸਾਨੂੰ ਸੁਣਦੇ-ਪਰਤੀਤ ਹੋਣੇ ਚਾਹੀਦੇ ਹਨ। ਇਕ ਤਰ੍ਹਾਂ ਨਾਲ ਸਾਰੀ ਕਹਾਣੀ ਦੀ ‘ਰੀਹਰਸਲ’ ਬਿਨਾਂ-ਲਿਖੇ ਮਾਨਸਕ ਰੂਪ ਵਿਚ ਖਿਆਲੀ ਚਿਤਰਾਂ ਨਾਲ ਹੋਣੀ ਜ਼ਰੂਰੀ ਹੈ । ਖਿਆਲੀ ਪਰਦੇ ਉਤੇ ਰੀਲ ਵੇਖਣ ਵੇਲੇ ਕਹਾਣੀਕਾਰ ਨੂੰ ਪਾਰਖੂ ਵੀ ਬਣ ਜਾਣਾ ਚਾਹੀਦਾ ਹੈ । ਇਹ ਜਾਨਣ ਲਈ ਕਿ ਕਿਹੜੇ ਪਾਤਰ ਦੇ ਕਿਹੜੇ ਸ਼ਬਦ ਬਲ-ਹੀਣ ਅਤੇ ਕਿਹੜਾ ਕਰਮ ਪਤਲਾ ਤੇ ਫੋਕਾ ਹੈ । ਇਸ ਤਰਾਂ ਕਰਕੇ ਕਰਤਾ ਤੇ ਪਾਰਖੁ ਬਣ ਕੇ ਜੇ ਕਲਪਤ ਕਹਾਣੀ ਵਿਚੋਂ ਕਲਾਕਾਰ ਰਸ ਮਾਣੇ , ਰਸੀਆ ਬਣਕੇ ਉਸ ਨੂੰ ਅਨੰਦ ਪ੍ਰਾਪਤ ਹੋਵੇ, ਤਾਂ ਸਮਝੋ ਉਸ ਦੀ ਕਹਾਣੀ ਸਫਲ ਹੈ । ਹਰ ਵਿਅਕਤੀ ਨੂੰ ਤਿੰਨੇ ਦਿਸ਼ਟੀਕੋਣਾਂ ਲੈ ਕੇ ਕਹਾਣੀ

੨੫