ਪੰਨਾ:ਚੁਲ੍ਹੇ ਦੁਆਲੇ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਪਰ ਚਾਚਾ ਚਾਚੀ ਭੁਖ ਨੰਗ ਦਾ ਸ਼ਿਕਾਰ ਹੋ ਜਾਂਦੇ ਹਨ । ਭੈਣ ਭਰਾਂ ਪਿਛਲਿਆਂ ਗੁੱਸਿਆਂ ਗਿਲਿਆਂ ਨੂੰ ਭੁਲਾ ਕੇ ਉਨ੍ਹਾਂ ਦੀ ਸੇਵਾ ਲਈ ਤਿਆਰ ਹੋ ਜਾਂਦੇ ਹਨ । ਕਹਾਣੀ ਵਿਚ ਗਲ ਬਾਤ ਢੁਕਵੀਂ ਅਤੇ ਬੋਲੀ ਠੇਠ ਹੈ । ਲਿਖਾਰੀ ਨੂੰ ਇਸਤ੍ਰੀ ਮਨ ਦਾ ਡਾਢਾ ਗਿਆਨ ਹੈ। ਕਹਾਣੀ ਦੇ ਕਈ ਮੋੜ ਤੋੜ ਭੀ ਮਨ ਭਾਉਣੇ ਹਨ । ਪਰ ਕਰਮ ਚੰਗੀ ਤਰ੍ਹਾਂ ਨਹੀਂ ਸੰਭਾਲਿਆ ਅਤੇ ਆਕਾਰ ਸੀਮਤ ਨਹੀਂ ਕੀਤਾ । ਅੰਤ ਵਾਧੂ ਲੰਮਿਆਇਆ ਗਿਆ ਹੈ । ਕੁਝ ਨਾਵਲ ਦਾ ਖਲਾਰਾ ਜਿਹਾ ਮਾਲੂਮ ਹੁੰਦਾ ਹੈ । ਕਹਾਣੀ ਦੀ ਇਕਸੁਰਤਾ ਨਹੀਂ ।

੨੯