ਪੰਨਾ:ਚੁਲ੍ਹੇ ਦੁਆਲੇ.pdf/29

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਰੱਖੜੀ

(੧)


"ਵੀਰਾਂ ਵਾਲੀਓ, ਰੱਖੜੀਆਂ ਲੈ ਲੋ, ਰਖੜੀਆਂ ।"
ਇਕ ਮੁਸਲਮਾਨ ਮੁੰਡੇ ਨੇ ਬਾਰੀ ਹੇਠੋਂ ਲੰਘਦਿਆਂ ਫਿਰ ਕਿਹਾ:
 "ਵੀਰਾਂ ਵਾਲੀਓ। ਰੱਖੜੀਆਂ ਲੈ ਲੋ, ਰੱਖੜੀਆਂ ।"
ਸੋਮਾਂ ਛੇਤੀ ਨਾਲ ਸੁਆਹ ਵਾਲੇ ਹੱਥ ਧੋ ਕੇ ਜਾਲੇ ਵਿਚੋਂ ਕੁੱਝ ਧੇਲੇ ਚੁਣ ਕੇ ਹੇਠਾਂ ਉਤਰੀ, ਸਾਰੀ ਚੰਗੇਰ ਫੋਲ ਕੇ ਉਸ ਨੂੰ ਇਕ ਰੱਖੜੀ ਪਸੰਦ ਆਈ ।
ਮੁੰਡਾ ਪੈਸੇ ਮੰਗਦਾ ਸੀ, ਪਰ ਸੋਮਾਂ ਪਾਸ ਦਸਾਂ ਦਿਨਾਂ ਦੀ ਖੱਟੀ ਕੁਲ ਦੱਸ ਧੇਲੇ ਸਨ, ਉਸ ਨੇ ਆਪਣੀ ਸਾਰੀ ਪੂੰਜੀ ਮੁੰਡੇ ਨੂੰ ਫੜਾ ਦਿੱਤੀ ਤੇ ਬਿਤਰ ਬਿਤਰ ਉਸ ਦੇ ਮੂੰਹ ਵੱਲ ਵੇਖਣ ਲੱਗੀ ।
ਮੁੰਡੇ ਨੇ ਇਕ ਪੈਸਾ ਹੋਰ ਮੰਗਿਆ, ਪਰ ਸੋਮਾਂ ਕੋਲ ਹੋਰ ਪੈਸਾ ਨਹੀਂ ਸੀ । ਉਸ ਨੇ ਸਲਾਹ ਕੀਤੀ ਕਿ ਜ਼ਰਾ ਏਦੂੰ

੩੧