ਪੰਨਾ:ਚੁਲ੍ਹੇ ਦੁਆਲੇ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਘਟੀਆਂ ਲੈ ਲਵਾਂ, ਉਹ ਫੇਰ ਫੋਲਾ ਫਾਲੀ ਕਰਨ ਲੱਗੀ, ਪਰ ਉਸ ਦਾ ਜੀ ਇਹ ਪਹਿਲੀ ਰੱਖੜੀ ਹੱਥੋਂ ਛੱਡਣ ਨੂੰ ਨਹੀਂ ਸੀ ਕਰਦਾ।
ਇਸ ਮੁੰਡੇ ਨੂੰ ਖੁਲ੍ਹਵਾ ਕੇ ਉਹ ਫੇਰ ਉੱਪਰ ਗਈ । ‘‘ਚਾਚੀ ਜੀ ! ਇਕ ਪੈ...... ਗੱਲ ਅਜੇ ਉਸ ਦੇ ਮੂੰਹ ਵਿਚ ਹੀ ਸੀ ਕਿ ਉਸ ਦੇ ਹੱਥ ਵਿਚ ਦੁਹਰੇ ਮੋਤੀਆਂ ਵਾਲੀ ਰੱਖੜੀ ਵੇਖ ਕੇ, ਮੱਥੇ ਤੇ ਤਿਉੜੀ ਪਾ ਕੇ ਬਿੰਦਰੋ ਬੋਲੀ:
“ਹਨੇਰ ਆ ਕੇ ਲੱਗਾ ਏ ਤੇਰਿਆਂ ਪੈਸਿਆਂ ਨੂੰ, ਐਧਰੋਂ ਆਈ ਦੇਹ ਪੈਸਾ, ਔਧਰੋਂ ਆਈ ਦੇਹ ਧੇਲਾ । ਜਿਕਣ ਪਿਉ ਔਂਤਰਾ ਮਰਨ ਲੱਗਾ ਥੈਲੀਆਂ ਸੌਂਪ ਗਿਆ ਸਾ ਸੂ ਮੈਨੂੰ । ਤੇ ਕਿਨੇ ਦੀ ਲਿਆਈ ਏਂ ਰੱਖੜੀ?"
ਸੋਮਾ ਸਹਿਮ ਨਾਲ ਸੁੰਗੜਦੀ ਜਾਂਦੀ ਸੀ । ਉਹ ਡਰਦੀ ਡਰਦੀ ਬੋਲੀ:-
‘‘ ਚਾਚੀ ਜੀ ! ਮੈਂ ਤੇ ਇਕੋ ਪੈਸਾ ਮੰਗਿਆ ਏ, ਬਾਕੀ ਤਿੰਨ ਪੈਸੇ ਤੇ ਮੈਂ ਆਪਣੇ ਜੋੜੇ ਹੋਏ ਸਨ। ’’
ਉਸ ਦੇ ਸਵੇਰ ਦੇ ਧੋਤੇ ਹੋਏ ਕਪੜਿਆਂ ਦੀ ਪੜਤਾਲ ਕਰਨੀ ਵਿਚੇ ਹੀ ਛੱਡ ਕੇ ਬਿੰਦਰੋ ਬੋਲੀ:
“ਹਾਏ ਨੀ ਨ੍ਹੇਰ ਪੈ ਜਾਏ ਤੈਨੂੰ। (ਝਟਕੇ ਨਾਲ ਉਸ ਦੇ ਹੱਥੋਂ ਰੱਖੜੀ ਖੋਹ ਕੇ)ਤੇ ਐਹ ਆਨੇ ਦੀ ਰੱਖੜੀ ਤੂੰ ਫੂਕਣੀ ਸੀ ? ਕੁੜੀਆਂ ਧੇਲੇ ਜਾਂ ਬੜੀ ਹੱਦ ਹੋਈ ਤੇ ਪੈਸੇ ਦੀ ਰੱਖੜੀ ਲੈ ਲੈਂਦੀਆਂ ਨੇ, ਇਸ ਰੰਡੀ ਦੀ ਹਰ ਗਲ ਜਹਾਨੋਂ ਵੱਖਰੀ ਹੁੰਦੀ ਏ ! ਜਾਹ, ਮੋੜ ਆ ਸੂ ਜਾ ਕੇ ।"
ਸੋਮਾ ਦੇ ਪੈਰ ਧਰਤੀ ਨਾਲ ਸੀਤੇ ਗਏ । ਕੀ ਮੈਂ ਸੱਧਰਾਂ ਨਾਲ ਚੁਣੀ ਹੋਈ ਰੱਖੜੀ ਮੋੜ ਦਿਆਂ? ਇਹ ਖਿਆਲ ਕਰਕੇ ਉਸ ਦਾ ਦਿਲ ਬੈਠਦਾ ਜਾਂਦਾ ਸੀ ।
ਇਨੇ ਨੂੰ ਬਿੰਦਰੋ ਬਾਰੀ ਵਿਚੋਂ ਰੱਖੜੀ ਮੁੰਡੇ ਵਲ

੩੨