ਪੰਨਾ:ਚੁਲ੍ਹੇ ਦੁਆਲੇ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੱਬੇ ਪਾਸਿਓਂ ਉਸ ਦਾ ਪੱਲਾ ਅੱਗੇ ਹੀ ਅੱਥਰੂਆਂ ਨਾਲ ਭਿੱਜਾ ਪਿਆ ਸੀ, ਇਸ ਨੂੰ ਰਾਮ ਲਾਲ ਨੇ ਗਹੁ ਨਾਲ ਵੇਖਿਆ, ਚੁੰਨੀ ਪਰਤ ਕੇ ਉਸ ਨੇ ਲੰਗਾਰ ਵਾਲਾ ਪਾਸਾ ਹੋਠਾ ਕੀਤਾ ਤੇ ਵਾਲ ਮੱਥੇ ਤੋਂ ਪਿਛਾਂਹ ਹਟਾ ਕੇ ਬੁੱਕਲ ਮਾਰੀ ।
ਰਾਮ ਲਾਲ ਨੇ ਪੁੱਛਿਆ, ‘‘ਸੋਮਾ ! ਕੀ ਗੱਲ ਸੀ ?
‘‘ਕੁਝ ਨਹੀਂ ਭਾ, ਮੈਂ ਤੇ... ’’ ਇਸ ਤੋਂ ਅੱਗੇ ਉਹ ਸਿੱਧੜ ਕੁੜੀ ਕੋਈ ਝੂਠ ਕਹਾਣੀ ਨਾ ਘੜ ਸਕੀ । ਅੱਜ ਦੀ ਮਾਰ ਨੂੰ ਉਹ ਹਰ ਹੀਲੇ ਭਰਾ ਤੋਂ ਲੁਕਾਣਾ ਚਾਹੁੰਦੀ ਸੀ । ਉਸ ਨੂੰ ਪਤਾ ਸੀ ਕਿ ਉਹ ਰੋਟੀ ਖਾਣ ਆਇਆ ਹੈ, ਪਰ ਮੇਰੀ ਵਿਥਿਆ ਸੁਣ ਕੇ ਭੁੱਖਾ ਹੀ ਮੁੜ ਜਾਵੇਗਾ ਤੇ ਸਾਰ ਦਿਹਾੜੀ ਰੱਦਾ ਰਹਿਣ ਕਰਕੇ ਰੋਟੀ ਦੇ ਥਾਂ ਮਾਲਕ ਦੀਆਂ ਝਿੜਕਾਂ ਖਾਵੇਗਾ ।
ਉਸ ਦੇ ਦੁਖੀ ਭਰਾ ਨੇ ਫਿਰ ਪੁੱਛਿਆ, ‘‘ ਮਾਰ ਪਈ ਸੀ ? ’’
ਸੋਮਾ ਬਨੌਟੀ ਮੁਸਕਾਹਟ ਬੁਲਾਂ ਤੇ ਲਿਆਉਣ ਦਾ ਜਤਨ ਕਰਦੀ ਹੋਈ ਬੋਲੀ, “ਨਹੀਂ ਭਾ, ਮਾਰਨਾ ਕਿਨ੍ਹਾਂ ਸੀ ? ’’
ਰਾਮ ਲਾਲ ਅਜਿਹੇ ਹੀ ਉੱਤਰ ਦਾ ਚਾਹਵਾਨ ਸੀ । ਉਸ ਦਾ ਦਿਲ ਇਹੋ ਚਾਹੁੰਦਾ ਸੀ ਕਿ ਰੱਬ ਕਰੇ ਸੋਮਾ ਦੀ ਗੱਲ ਸੱਚੀ ਹੋਵੇ ਤੇ ਉਸ ਨੂੰ ਮਾਰ ਨਾ ਪਈ ਹੋਵੇ, ਪਰ ਇਹ ਵੇਖ ਕੇ ਕਿ ਰੋਕਦਿਆਂ ਰੋਕਦਿਆਂ ਵੀ ਸੋਮਾ ਦਾ ਇਕ ਹਟਕੋਰਾ ਨਿਕਲ ਗਿਆ ਹੈ, ਉਸ ਨੂੰ ਸਾਰਾ ਮਾਮਲਾ ਸਮਝ ਵਿਚ ਆ ਗਿਆ । ਇਸ ਦੇ ਨਾਲ ਹੀ ਮੌਕੇ ਦੀ ਉਗਾਹੀ ਸੋਮਾ ਦੀਆਂ ਲਾਲ ਅੱਖਾਂ ਦੇ ਰਹੀਆਂ ਸਨ ।
ਇਸ ਵੇਲੇ ਸੋਮਾ ਦਾ ਧਿਆਨ ਭਰਾ ਦੇ ਪੈਰ ਤੇ ਪਿਆ ਜਿਸ ਦੀ ਅੱਡੀ ਵਿਚੋਂ ਪਰਲ ਪਰਲ ਲਹੂ ਵੱਗ ਰਿਹਾ ਸੀ । ਉਹ ਅੰਦਰੋ ਅੰਦਰ ਕੰਬ ਗਈ।
ਉਸ ਦੇ ਪੁੱਛਣ ਪਰ ਰਾਮ ਲਾਲ ਨੇ ਦੱਸਿਆ : ‘‘ਬਾਟੀਆਂ

੩੫