ਪੰਨਾ:ਚੁਲ੍ਹੇ ਦੁਆਲੇ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਮਾਲੀ ਉਸ ਦੇ ਤੇੜ ਬਧੀ ਹੋਈ ਸੀ । ਸਿਰ ਅਤੇ ਲਤਾਂ ' ਉਸ ਦੀਆਂ ਨਾਲ ਸਿਆਲ ਨੰਗੀਆਂ ਹੀ ਰਹਿੰਦੀਆਂ ਸਨ ।
ਸੋਮਾ ਕਪੜੇ ਧੋਣ ਵਾਲੇ ਸਾਬਣ ਦੀ ਚਾਕੀ ਲਿਆ ਕੇ ਬੋਲੀ, “ਭਾ ! ਤੇ ਬੈਹ ਜਾ, ਮੈਂ ਤੈਨੂੰ ਹਾਨੀ ਆਂ। ’’
ਗੋਡਿਆਂ ਤੇ ਪੈਰਾਂ ਦੀ ਮੈਲ ਲਾਹੁੰਦਿਆਂ ਉਸ ਨੂੰ ਚੋਖਾ fਚਰ ਲੱਗਾ | ਉਸ ਨੂੰ ਡਰ ਸੀ ਚ ਕਿਤੇ ਵੀਰ ਦਾ ਪੈਰ ਨਾਦੁਖ ਜਾਏ ।
ਇਸ ਕੰਮੈਂ ਵੇਹਲੀ ਹੋ ਕੇ ਸੋਮਾ ਨੇ ਝਟ ਪਟ ਉਸ ਦਾ ਝੱਗਾ ਫਲਕਿਆ, ਤੇ ਕੋਠੇ ਚਾ ਕੇ ਸੁਕਣਾ ਪਾ , ਆਈ । ਪਰ ਚਿਰ ਹੋ ਜਾਣ ਦੇ ਡਰ ਤੋਂ ਉਸ ਨੇ ਸਿਲਾ ਹੀ ਉਸ ਨੂੰ ਲਿਆ ਦਿਤਾ ।
ਸੋਮਾ ਅੰਦਰੋਂ ਰੱਖੜੀ ਚੁਕ ਲਿਆਈ ।
ਰਾਮ ਲਾਲ ਨੇ ਸੱਜੀ ਬਾਂਹ ਅੱਗੇ ਕੀਤੀ । ਸੋਮਾ ਨੇ ਰੱਖੜੀ ਵਾਲੇ ਹੱਥ ਵਧਾਇਆ, ਪਰ ਝੱਟ ਹੀ ਦਹਾਂ ਨੇ ਆਪ ਆਪਣਾ ਹੱਥ ਖਿੱਚ ਲਿਆ।
‘‘ ਭਾ ! ਰਤਾ ਠਹਿਰ ਜਾ ’’ ਕਹਿ ਕੇ ਸੋਮਾ ਅੰਦਰ। ਰਸੋਈ ਵਿਚ ਚਲੀ ਗਈ ਤੇ “ਸੋਮਾ ! ਮੈਂ ਹੁਣੇ ਆਇਆ ਕਹਿ ਕੇ ਰਾਮ ਲਾਲ ਹੇਠਾ ਉਤਰ ਗਿਆ।
ਉਸ ਨੇ ਉਸਤਾਦ ਪਾਸੋਂ ਜਾ ਕੇ ਇਕ ਚੁਆਨੀ ਮੰਗੀ,ਪਰ ਹਲਵਾਈ ਬੋਲਿਆ, ‘‘ ਤੇਰਾ ਚਾਚਾ ਪਿਛਲੇ ਮਹੀਨੇ ਦੇ ਤਨ ਰੁਪਈਏ ਕਲ ਲੈ ਗਿਆ ਏ ਤੇ ਕਹਿ ਗਿਆ ਏ ਕਿ ਮੁੰਡੇ ਨੂੰ ਕੋਈ ਪੈਸਾ ਨਾ ਦਿਆ ਕਰੋ ।
ਰਾਮ ਲਾਲ ਨੇ ਬਥੇਰੇ ਤਰਲੇ ਮਿੰਨਤਾਂ ਕੀਤੀਆਂ, ਭਣ ਦੀ ਤਲੀ ਤੇ ਧਰਨ ਲਈ ਉਸ ਨੂੰ ਇਕ ਚੋਅਨੀ ਨਹੀਂ ਮਿਲੀ । ਉਹ ਸ਼ਰਮ ਦਾ ਮਾਰਿਆ ਰੋਟੀ ਖਾਣ ਹੀ ਨ ਗਿਆ ਤੇ ਸਾਰੀ ਦਿਹਾੜੀ ਭੁੱਖਾ ਰਿਹਾ ।

੩੭