ਪੰਨਾ:ਚੁਲ੍ਹੇ ਦੁਆਲੇ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਧਰ ਸੋਮਾ ਨੇ ਘਰ ਵਿਚ ਬੜੀ ਫੋਲਾ ਫਾਲੀ ਕੀਤੀ, ਪਰ ਉਸ ਨੂੰ ਭਰਾ ਦਾ ਮੂੰਹ ਮਿੱਠਾ ਕਰਾਉਣ ਲਈ ਕੋਈ ਚੀਜ਼ ਨਾ ਲੱਭੀ, ਕਿਉਂਕਿ ਸਭ ਕੁਝ ਚਾਚੀ ਦੇ ਕੁੰਜੀ ਜੰਦਰੇ ਵਿਚ ਰਹਿੰਦਾ ਸੀ ।
ਉਹ ਹੇਠਾਂ ਉੱਤਰ ਕੇ ਪਰਸਿੱਨੋ ਦੇ ਘਰ ਗਈ ਤੇ ਉਸ ਨੂੰ ਆਖਣ ਲੱਗੀ “ਭੈਣ ! ਤੂੰ ਮੈਨੂੰ ਇਕ ਧੇਲਾ ਉਧਾਰਾ ਦੇ, ਮੈਂ ਤੈਨੂੰ ਲਉਢੇ ਪਹਿਰ ਦੇ ਦਿਆਂਗੀ। ’’
ਧੇਲਾ ਲੈ ਕੇ ਉਹ ਬਜ਼ਾਰ ਮਿਸ਼ਰੀ ਲੈਣ ਗਈ, ਪਰ ਹਟਵਾਣੀਏ ਨੇ ਧੇਲੇ ਦੀ ਮਿਸਰੀ ਨ ਦਿਤੀ । ਛੋਕੜ ਵਿਚਾਰੀ, ਗੁੜ ਹੀ ਲੈ ਆਈ ।
ਉਹ ਸਾਰਾ ਦਿਨ ਭਰਾ ਦੀ ਉਡੀਕ ਵਿਚ ਸੁੱਚੇ ਮੂੰਹ ਬੈਠ ਰਹੀ, ਪਰ ਉਹ ਨਾ ਆਇਆ ।
ਢੇਰ ਰਾਤ ਗਈ , ਰਾਮ ਲਾਲ ਨੇ ਉਘਲਾਂਦਿਆਂ ਹੋਇਆਂ ਹੱਟੀ ਵਧਾਈ। ਉਹ ਘਰ ਆਇਆ । ਉਸ ਦੀ ਭੈਣ ਬੈਠੀ ਉਡੀਕ ਰਹੀ ਸੀ । ਉਹ ਪਿਆਰ ਰਲਵੇਂ ਗੁੱਸੇ ਨਾਲ ਸੰਮਾ ਵਲ ਤੱਕ ਕੇ ਬੋਲਿਆ, 'ਸੋਮਾ ! ਅਜੇ ਤੂੰ ਸੁੱਤੀ ਨਹੀਂ ? ਅੱਧੀ ਰਾਤ ਹੋਣ ਲੱਗੀ ਏ ਉਤੋਂ ।
ਉਹ ਲਾਡ ਨਾਲ ਬੋਲੀ, "ਭਾ ! ਤੇ ਜ ਬਾਰਾਂ ਵਜੇ ਦਾ ਗਿਆ ਹੁਣ ਪਿਆ ਔਨਾ ਏਂ, ਤੈਨੂੰ ਚੇਤਾ ਭੁਲ ਗਿਆ ਸੀ ਜੋ ਮੈਂ ਤੈਨੂੰ ਸੁਚੇ ਮੂੰਹ ਰੱਖੜੀ ਬੰਨਣੀ ਸੀ ? ਤੇ ਨਾਲੇ ਰੋਟੀ ਖਾਣ ਵੀ ਨਹੀਂ ਸੀ ਆਉਣਾ ? ’’
‘‘ਤੇ ਤੂੰ ਵੀ ਹੁਣ ਤੱਕ ਰੋਟੀ ਨਹੀਂ ਖਾਧੀ ?
ਤੇ ਤੂੰ ਕਦੋਂ ਖਾਧੀ ਹੋਣੀ ਏ, ਭਾ! ’’
ਇਸ ਤੋਂ ਬਾਦ ਝਟ ਪਟ ਸੋਮਾ ਨੇ ਕੰਨੀਓ ਗੁੜ ਖਖੋਲ੍ਹ ਕੇ ਤੇ ਉਸ ਵਿਚੋਂ ਜ਼ਰਾ ਕੁ ਲੈ ਕੇ ਭਰਾ ਦੇ ਮੰਹ ਵਿਚ ਪਾਇਆ ਤੇ ਰੱਖੜੀ ਉਸ ਨੂੰ ਬੰਨ੍ਹ ਦਿੱਤੀ ।

੩੮