ਪੰਨਾ:ਚੁਲ੍ਹੇ ਦੁਆਲੇ.pdf/42

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਨ ਪਾਣੀ ਮੂੰਹ ਨਾ ਲਾਇਆ ।
ਸੰਧਿਆ ਵੇਲਾ ਹੋ ਗਿਆ ਲੰਪ ਜਗਾ ਕੇ ਉਸ ਨੇ ਬੂਹੇ ਦੇ ਨਾਲ ਵਾਲੀ ਕਿੱਲੀ ਤੇ ਟੰਗਿਆ । ਆਪ ਅੰਦਰ ਜਾ ਕੇ ਬਹੇ ਵਲ ਪਿੱਠ ਕਰ ਕੇ ਬੈਠ ਗਈ । ਫਿਰ ਉਸ ਨੇ ਮਠਿਆਈ ਵਾਲਾ ਥਾਲ ਸਰਕਾ ਕੇ ਮੰਜੇ ਦੇ ਹੇਠਾਂ ਰੱਖ ਦਿਤਾ ਤੇ ਅਥਰੂਆਂ ਨਾਲ ਮੂੰਹ ਭਿਉਂਦੀ, ਹੋਈ ਨੇ ਟਰੰਕ ਦਾ ਢੱਕਣ ਖੋਲਿਆ, ਉਸ ਵਿਚੋਂ ਚਾਂਦੀ ਦੀ ਡੱਬੀ ਕੱਢੀ ਤੇ ਉਸ ਵਿਚ ਦੁਹਾਂ ਦੇ ਉਤੇ ਇਹ ਤੀਜੀ ਰੱਖੜੀ ਟਿਕਾ ਦਿੱਤੀ ।
ਪਰ ਛੇਤੀ ਹੀ ਉਸ ਨੇ ਫਿਰ ਟਰੋਕ, ਦਾ ਢੱਕਣ ਚੁਕਿਆਂ, ਤਿੰਨੇ ਰੱਖੜੀਆਂ ਕੱਢ ਲਈਆਂ ਤੇ ਮਠਿਆਈ ਵਾਲਾ ਥਾਲ ਵੀ ਖਿਚ ਲਿਆ।
ਉਹ ਡੂੰਘੀਆਂ ਸੋਚਾਂ ਵਿਚ ਡੁੱਬੀ ਹੋਈ ਰੱਖੜੀਆਂ ਨੂੰ ਉਗਲ ਤੇ ਚਾੜ ਕੇ ਹੋਲੀ ਹੋਲੀ ਘਮਾ ਰਹੀ ਹੈ । ਜਿਵੇਂ ਵੀਰ ਦੇ ਨਾਂ ਦੀ ਮਾਲਾ ਫੇਰ ਰਹੀ ਹੈ । ਉਸ ਦੇ ਅੱਥਰੂ ਡਿੱਗ ਕੇ ਮਠਿਆਈ ਉਤੇ ਲਗੇ ਹੋਏ ਵਰਕਾਂ ਤੇ ਪੈ ਰਹੇ ਸਨ।
ਉਸ ਨੂੰ ਇਸ ਤਰ੍ਹਾਂ ਭੁਖੀ ਭਾਣੀ ਬੈਠਿਆਂ ਚਖੀ ਰਾਤ ਬੀਤ ਗਈ ।
ਇਸ ਵੇਲੇ ਇਕ ਪੁਰਾਣੀ ਘਟਨਾ ਉਸ ਨੂੰ ਯਾਦ ਆਈ । ਅੱਜ ਤੋਂ ਤਿੰਨ ਸਾਲ ਪਹਿਲਾਂ ਠੀਕ ਇਹੋ ਵੇਲਾ ਸੀ ਜਦ ਉਸ ਨੇ ਵੀਰ ਨੂੰ ਰੱਖੜੀ ਬੱਧੀ ਸੀ । ਫਿਰ ਉਸ ਨੇ ਚੀਚੀ ਵਿਚ ਪਾਈ ਹੋਈ, ਓਹ ਮੁੰਦਰੀ ਵੇਖੀ । ਉਸ ਦੇ ਪੈਰਜ ਦੇ ਦਰਿਆਂ ਦਾ ਬੰਨ ਟੁੱਟ ਚੁਕਾ ਸੀ । ਉਸਦੇ ਰੋਣ ਵਿਚ ਘਰ ਦੀਆਂ ਕੰਧਾਂ ਵੀ ਸਾਥ ਦੇ ਰਹੀਆਂ ਸਨ। ਅੱਖਾਂ ਨੀਟ ਕੇ ਉਹ ਮੀਰ ਦੇ ਧਿਆਨ ਵਿਚ ਏਨੀ ਗੁੰਮ ਹੋ ਗਈ ਕਿ ਉਸ ਨੂੰ ਆਪੇ ਦੀ ਹੋਸ਼ ਨਾ ਰਹੀ ।
ਇਸੇ ਵੇਲੇ ਉਸ ਨੂੰ ਬੂਟਾਂ ਦੀ ਅਵਾਜ਼ ਆਈ ਤੇ

੪੪