ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜੇ ਪਲ ਹੀ ਆਪਣੇ ਪਿਛਲੇ ਪਾਸਿਓਂ ਉਨ੍ਹਾਂ ਨੂੰ ਆਉਂਦਾ ਉਸ ਨੂੰ ਕੋਈ ਪਰਛਾਵਾਂ ਦਿਸਿਆ । ਉਸ ਨੇ ਸਿਰ ਚੁਕਿਆ । ਉਸ ਦੇ ਪਿਛੇ ਰਾਮ ਲਾਲ ਖੜਾ ਮੁਸਕਰਾ ਰਿਹਾ ਸੀ । ਭਰਾ ਨੂੰ ਵੇਖਦਿਆਂ ਹੀ ਸੋਮਾਂ ਦੀ ਰਗ ਰਗ ਵਿਚ ਖੁਸ਼ੀ ਦੀ ਬਿਜਲੀ ਦੌੜ ਗਈ ।
ਉਹ ਅਭੜਵਾਈ ਉਠ ਕੇ ਵੀਰ ਦੇ ਗਲ ਨਾਲ ਲਗ ਗਈ। ਰਾਮ ਲਾਲ ਨੇ ਪਿਆਰ ਨਾਲ ਉਸ ਦਾ ਸਿਰ ਚੂੰਮਿਆ । ਸੰਮਾ ਨੇ ਪਿਆਰ ਨਾਲ ਵੀਰ ਦਾ ਹੱਥ ਫੜ ਕੇ ਦੋਹਾਂ ਹੱਥਾਂ ਵਿਚ ਘੱਟਿਆ ।
ਸੋਮਾ ਕਿੰਨਾ ਹੀ ਚਿਰ ਉਸ ਵਲ ਇਸ ਤਰਾਂ ਬਿਟਰ ਬਿਟਰ ਤਕਦੀ ਰਹੀ ਜਿਵੇਂ ਉਸ ਨੂੰ ਇਸ ਮੇਲ ਦੇ ਸੱਚਾ ਹੋਣ ਵਿਚ ਸ਼ੱਕ ਸੀ ।
ਇਸ ਤੋਂ ਕੁਝ ਚਿਰ ਬਾਦ ਉਸ ਨੇ ਵਾਰੋ ਵਾਰੀ ਤਿੰਨੇ ਰੱਖੜੀਆਂ ਰਾਮ ਲਾਲ ਨੂੰ ਬੰਨ ਦਿਤੀਆਂ । ਇਸ ਵੇਲੇ ਦੀ ਉਸ ਦੀ ਖੁਸ਼ੀ ਦਾ ਅੰਦਾਜ਼ਾ ਕੌਣ ਲਾ ਸਕਦਾ ਹੈ ? ਕੋਈ ਉਸ ਵਰਗੀ ਭੈਣ ਹੈ ।
ਮਠਿਆਈ ਦਾ ਇਕ ਦਾਣਾ ਮੂੰਹ ਵਿਚ ਪਾ ਕੇ ਰਾਮ ਲਾਲ ਨੇ ਸੁਟ ਕੇਸ ਦਾ ਢੱਕਣ ਖੋਲਿਆ । ਡੱਬੀ ਵਿਚੋਂ ਇਕ ਕਾਂਟਿਆਂ ਦੀ ਜੋੜੀ ਕੱਢ ਕੇ ਉਸ ਦੇ ਕੰਨੀਂ ਪਾਂਦਾ ਹੋਇਆ ਬੋਲਿਆ:
‘‘ ਪਹਿਲੀ ਰੱਖੜੀ ਦਾ ਮੁੱਲ । ’’ ?
ਫਿਰ ਚੁੜੀਆਂ ਦੀ ਜੋੜੀ ਕੱਢ ਕੇ ਉਸ ਦੇ ਹੱਥੀ ਪੁਆਂਦਾ ਹੋਇਆ ਬੋਲਿਆ:
‘‘ ਦੂਜੀ ਖੜੀ ਦਾ ਮੁਲ । ’’
ਇਸ ਤੋਂ ਬਾਦ ਇਕ ਹਾਰ ਕੱਢ ਕੇ ਉਸ ਨੇ ਭੈਣ ਦੇ ਗਲ ਪਾਇਆ ਤੇ ਉਸ ਦੀ ਹੂਕ ਮੇਲਦਾ ਹੋਇਆ ਬੋਲਿਆ:-

੪੫