ਪੰਨਾ:ਚੁਲ੍ਹੇ ਦੁਆਲੇ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘‘ ਤੀਜੀ ਰੱਖੜੀ ਦਾ ਮੁਲ । ’’
ਫੇਰ ਜੇਬ ਵਿਚੋਂ ਚਿੱਟੇ ਥੇਵੇਂ ਵਾਲੀ ਮੁੰਦਰੀ ਕੱਢ ਕੇ ਤੇ ਸੋਮਾ ਨੂੰ ਦੇ ਕੇ ਉਸ ਨੇ ਕਿਹਾ, ‘‘ ਲਿਆ ਸੋਮਾਂ, ਮੇਰੀ ਗਹਿਣੇ ਰੱਖੀ ਹੋਈ ਚੀਜ਼ ।
ਉਸ ਨੇ ਸੋਮਾ ਦੀ ਉਂਗਲ ਚੋਂ ਉਹ ਲੋਹੇ ਦੀ ਮੁੰਦਰੀ ਕੱਢ ਕੇ ਤੇ ਇਹ ਸੋਨੇ ਦੀ ਪਾਈ । ਨਾਲ ਹੀ ਇਕ ਬਨਾਰਸੀ ਸਾੜੀ ਕਢ ਕੇ ਉਸ ਨੂੰ ਦੇਂਦਾ ਹੋਇਆ ਬੋਲਿਆ, ‘‘ ਤੇ ਇਹ ਉਸ ਦਾ ਬਿਆਜ । ’’
ਸੋਮਾ ਨੇ ਬੜੀ ਹੈਰਾਨੀ ਭਰੀ ਖੁਸ਼ੀ ਨਾਲ ਇਹ ਸਭ ਕੁਝ ਵੇਖਿਆ । ਲਾਡ ਭਰੀ ਨਜ਼ਰ ਨਾਲ ਉਸ ਵਲ ਤਕਦੀ ਹੋਈ ਬਲੀ, ਭਾ, ਐਨਾ ਕੁਝ ਇਕੋ ਵੇਰੀ ? ’’
ਰਾਮ ਲਾਲ ਨੇ ਉਸ ਦੇ ਕਾਂਟੇ ਦੀ ਕੁੰਡੀ ਵਿਚੋਂ ਵਲ ਕਢਦਿਆਂ ਹੋਇਆਂ ਕਿਹਾ, ‘‘ ਸੋਮਾ ! ਤਿੰਨਾਂ ਵਰਿਆਂ ਵਿਚ ਮੈਂ ਇਸ ਤੋਂ ਵਧੀਕ ਨਹੀਂ ਬਣਾ ਸਕਿਆ ! ਮੇਰਾ ਖਿਆਲ ਏ ਤੂੰ ਭਰਾ ਦੀ ਇਹ ਤੁਛ ਭੇਟਾ ਹੀ ਕਬੂਲ ਕਰ ਲਵੇਂਗੀ ।’’
ਸੋਮਾ ਖੁਸ਼ੀ ਨਾਲ ਕੱਪੜਿਆਂ ਤੋਂ ਬਾਹਰ ਹੋ ਰਹੀ ਸੀ । ਭਰਾ ਦੇ ਕਾਲਰ ਤੋਂ ਪੱਲੇ ਨਾਲ ਘੱਟਾ ਝਾੜਦੀ ਹੋਈ ਬੋਲੀ, ‘‘ ਤੇ ਚਾਚੀ ਲਈ ? ’’
‘‘ ਚਾਚੀ ਅਗਲਾ ਖਾਧਾ ਹੀ ਪਚਾਵੇ । ’’
ਸਮਾ ਦਾ ਦਿਲ ਉਦਾਸ ਹੋ ਗਿਆ। ਉਹ ਬੋਲੀ, “ਨਾ ਵੀਰ ਵੇ ! ਸਾਨੂੰ ਉਸ ਨੇ , ਮਾਵਾਂ ਵਾਂਗ ਪਾਲਿਆ ਏ, ਇe ਨਾ ਆਖ ! ਅਸੀਂ ਉਸ ਦੀਆਂ ਦੇਣੀਆਂ ਸਾਰੀ ਉਮਰ ਨਹੀਂ ਦੇ ਸਕਦੇ । ’’
ਇਤਨੀ ਨਿਰਮਾਣਤਾ ? ਇਤਨਾ ਤਿਆਗ ? ਇਹ ਵੇਖ ਕੇ ਰਾਮ ਲਾਲ ਦਾ ਦਿਲ ਪਿਆਰ ਵਿਚ ਘਰ ਕੇ ਪਾਣੀ ਵਰਗਾ ਹੋ ਗਿਆ । ਉਹ ਬੋਲਿਆ, ‘‘ ਸੋਮਾ, ਤੂੰ ਸਾਖਿਅਤ

੪੬