ਪੰਨਾ:ਚੁਲ੍ਹੇ ਦੁਆਲੇ.pdf/45

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੇਵੀ ਏਂ । ਪਰ ਇਹ ਸਭ ਕੁਝ ਮੈਂ ਤੇਰੇ ਲਈ ਹੀ ਬਣਾਇਆ ਏ । ਹਰ ਕੋਈ ਇਨ੍ਹਾਂ ਚੀਜ਼ਾਂ ਦਾ ਹਿੱਸੇਦਾਰ ਨਹੀਂ ਹੋ ਸਕਦਾ । ’’
 ‘‘ ਤੇ ਭਾ ! ਇਨਾਂ ਚੀਜ਼ਾਂ ਦੀ ਮੈਂ ਮਾਲਕ ਹਾਂ ? ’’
 ‘‘ ਅਜੇ ਤੇ ਨਹੀਂ ਉਸੇ ਦਿਨ ਤੋਂ ਜਿਸ ਦਿਨ ਤੋਂ ਮੈਨੂੰ ਇਨ੍ਹਾਂ ਦੇ ਬਣਾਉਣ ਦਾ ਖਿਆਲ ਫੁਰਿਆ ਸੀ। ’’
ਇਸੇ ਵੇਲੇ ਚਾਚੀ ਵੀ ਅੰਦਰ ਆ ਗਈ, ਜੋ ਕਿਸੇ ਗੁਆਂਢਣ ਦੇ ਘਰ ਮਜੂਰੀ ਦੇ ਪੈਸੇ ਮੰਗਣ ਗਈ ਹੋਈ ਸੀ । ਰਾਮ ਲਾਲ ਦੇ ਦਿਲ ਵਿਚ ਅੱਜ ਵੀ ਗੁੱਸੇ ਦੀ ਅੱਗ ਬਲ ਰਹੀ ਸੀ, ਤੇ ਉਸ ਦਾ ਖਿਆਲ ਸੀ ਕਿ ਚਾਚੀ ਵਲ ਤੱਕਾਂਗਾ ਵੀ ਨਹੀਂ। ਪਰ ਸੋਮਾ ਦੇ ਚਹੁੰ ਸ਼ਬਦਾਂ ਨੇ ਤੇ ਰਹਿੰਦਾ ਚਾਚੀ ਦੇ ਤਰਸ ਯੋਗ ਹੁਲੀਏ ਨੇ ਉਸ ਦੇ ਖਿਆਲਾਂ ਨੂੰ ਇਕ-ਦਮ ਪਲਟਾ ਦਿੱਤਾ । ਉਹ ਚਾਚੀ ਦੇ ਪੈਰਾਂ ਤੇ ਡਿਗ ਪਿਆ । ਅੱਜ ਚਾਚੀ ਉਸ ਨੂੰ ਆਪਣੀ ਮਾਂ ਦੇ ਰੂਪ ਵਿਚ ਦਿਸ ਰਹੀ ਸੀ ।
ਬਿੰਦਰੋ ਨੇ ਉਸ ਨੂੰ ਛਾਤੀ ਨਾਲ ਲਾਇਆ । ਸੋਮਾ ਨੇ ਚੂੜੀਆਂ ਤੋਂ ਬਿਨਾਂ ਬਾਕੀ ਸਭ ਕੁਝ ਚਾਚੀ ਦੇ ਪੈਰਾਂ ਤੇ ਰੱਖ ਦਿੱਤਾ ।
ਰਾਮ ਲਾਲ ਨੇ ਇਕ ਵਾਰੀ ਅਸਚਰਜ ਭਰੀ ਨਜ਼ਰ ਨਾਲ ਭੈਣ ਵਲ ਤਕਿਆ, ਪਰ ਸੋਮਾ ਦੀਆਂ ਅੱਖਾਂ ਦੀ ਦਿਬ ਜੋਤ ਦੇ ਸਾਹਮਣੇ ਉਸ ਦਾ ਸਿਰ ਨਿਉਂ ਗਿਆ ।

---੦---

੪੭