ਪੰਨਾ:ਚੁਲ੍ਹੇ ਦੁਆਲੇ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਸ਼ਨ

੧. ਸੋਮਾ ਰਖੜੀ ਖਰੀਦਣ ਵਿਚ ਕਿਵੇਂ ਅਸਫਲ ਰਹੀ?
੨. ਬਿੰਦਰੋ ਨੇ ਉਸ ਨਾਲ ਕਿਹੋ ਜਿਹਾ ਸਲੂਕ ਕੀਤਾ ?
੩. ਸੋਮਾ ਨੇ ਆਪਣੇ ਆਪ ਰਖੜੀ ਕੀਕਣ ਤਿਆਰ ਕੀਤੀ ?
੪. ਰਖੜੀ ਕਿਵੇਂ ਬੱਝੀ ?
੫. ਸਮਾ ਦਾ ਭਰਾ ਕਿਉਂ ਚਲਾ ਗਿਆ ਅਤੇ ਫਿਰ ਵਾਪਸ ਕਿਸ ਹਾਲਤ ਵਿਚ ਆਇਆ ?
੬. ਅੰਤ ਵਿਚ ਭੈਣ ਭਰਾ ਨੇ ਚਾਚੀ ਨਾਲ ਕੀ ਸਲੂਕ ਕੀਤਾ ?
੭. ਕਿਸੇ ਹੋਰ ਯਤੀਮ ਬੱਚੇ ਦੀ ਦੁਖ ਭਰੀ ਕਹਾਣੀ ਸੁਣਾਓ।
੮. ਹੇਠ ਲਿਖੇ ਸ਼ਬਦਾਂ ਤੇ ਉਪਵਾਕਾਂ ਦੇ ਅਰਥ ਤੇ ਵਰਤੋਂ ਕਰੇ ਬਿਤਰ ਇਤਰ ਤੱਕਣਾ, ਪੈਰ ਧਰਤੀ ਨਾਲ ਸੀਤੇ ਜਾਣਾ, ਦਿਲ ਬੈਠ ਜਾਣਾ; ਦੁਗਾੜਾ ਵਚ, ਜਾਣਾ; ਚਾਈ ਚਾਈ; ਕਾਇਆ ਪਲਟ ਜਾਣਾ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ; ਖਾ ਕੇ ਡਕਾਰ ਮਾਰਨਾ; ਹੱਡ ਭੰਨ ਕੇ ਕਮਾਣਾ, ਲੂਤਰ ਲੂਤਰ ਕਰਨਾ, ਲਹੂ ਦਾ ਘੁੱਟ ਭਰਨਾ; ਧੂੰਏ ਦਾ ਮਲੰਗ;ਅੱਠ ਪੈਂਠ।
੯. ਪਦਵੰਡ ਕਰੋ:
ਰਾਮ ਲਾਲ ਦੇ ਦਿਲ ਵਿਚ ਅੱਜ ਵੀ ਗੁੱਸੇ ਦੀ ਅੱਗ ਬਲ ਰਹੀ ਸੀ, ਤੇ ਉਸ ਦਾ ਖਿਆਲ ਸੀ ਕਿ ਚਾਚੀ ਵਲ ਤੱਕਾਂਗਾ ਵੀ ਨਹੀਂ ।

੪੮