ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰਬਖ਼ਸ਼ ਸਿੰਘ

ਸ: ਗੁਰਬਖ਼ਸ਼ ਸਿੰਘ ੧੮੯੫ ਈ: ਵਿਚ ਸਿਆਲਕੋਟ ਸ਼ਹਿਰ ਵਿਚ ਪੈਦਾ ਹੋਏ | ਅਮਰੀਕਾ ਜਾ ਕੇ ਬੀ. ਐਸ-ਸੀ. ਅਤੇ ਐ ਚੀਨੀਅਰੀ ਪਾਸ ਕੀਤੀ । ਓਥੋਂ ਦੇ ਸੁਤੰਤਰ ਵਿਚਾਰਾਂ ਅਤੇ ਸਮਾਜ ਦਾ ਮੁਤਾਲਾਂ ਕਰਕੇ ਯੂਰਪ ਦੇ ਮੁਲਕਾਂ ਵਿਚ ਫਿਰਦੇ ਫਿਰਾਂਦੇ ਦੇਸ ਪਰਤੇ । ੧੯੨੪ ਤੋਂ ਮਗਰੋਂ ਕੁਝ ਸਾਲ ਤੀਕ ਰੇਲਵੇ ਐਂਜੀਨੀਅਰ ਦੇ ਤੌਰ ਤੇ ਨੌਕਰੀ ਕੀਤੀ । ਪਰ ਨੌਕਰੀ ਆਪ ਦੇ ਆਜ਼ਾਦ ਵਿਚਾਰਾਂ ਤੇ ਰੁਚੀਆਂ ਨੂੰ ਰਾਸ ਨਾ ਆਈ, ਇਸ ਲਈ ਛਡ ਛੁਡਾ ਕੇ ਸਮਾਧ ਅਕਾਲੀ-ਫੂਲਾ ਸਿੰਘ ਦੀ ਜ਼ਮੀਨ ਠੇਕੇ ਤੇ ਲੈ ਕੇ ਨਵੀਨ ਅਮਰੀਕੀ ਢੰਗ ਨਾਲ ਖੇਤੀ ਬਾੜੀ ਸ਼ੁਰੂ ਕੀਤੀ । ਫੇਰ ਪੀਤ-ਲੜੀ ਮਾਸਕ-ਪੱਤਰ ਰਾਹੀਂ ਆਪਣੇ ਵਿਚਾਰਾਂ ਦਾ ਚਰਚਾ ਕਰਨ ਲਗੇ । ਆਪ ਦੇ ਨਵੇਂ ਖਿਆਲਾਂ ਦੀ ਬੜੀ ਵਿਰੋਧਤਾ ਹੋਈ ਤੇ ਗੁਰਦੁਆਰੇ ਦੀ ਜ਼ਮੀਨ ਛਡਣੀ ਪਈ। ਕੁਝ ਸਮਾਂ ਲਾਹੌਰ ਮਾਡਲ ਟਾਉਨ ਵਿਚ ਰਹੇ । ਇਥੇ ਪ੍ਰੀਤ-ਮੰਡਲ, ਪ੍ਰੀਤਸੈਨਾ ਤੇ ਪ੍ਰੀਤ-ਨਗਰ ਦੀਆਂ ਸਕੀਮਾਂ ਤਿਆਰ ਕੀਤੀਆਂ | ਹੁਣ ਬਹੁਤ ਸਾਰੇ ਲੋਕ ਆਪ ਦੇ ਸਿਧਾਤਾਂ ਨਾਲ ਪਿਆਰ ਕਰਨ ਲਗ ਪਏ ਸਨ, ਇਸ ਲਈ ਆਪ ਨੇ ਪੀਤ ਨਗਰ ਬਸਤੀ ਵਿਚ ਆਪਣਾ ਪ੍ਰੋਗਰਾਮ ਚਲਾਣਾ ਅਰੰਭਿਆ ਅਤੇ ਇਸ ਵਿਚ ਬਹੁਤ ਸਫਲ ਹੋਏ ।

੫੧