ਪੰਨਾ:ਚੁਲ੍ਹੇ ਦੁਆਲੇ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੇਮ ਪੂੰਗਰਾ

ਇਕ ਮੋਟਰ ਕਿਸ਼ਤੀ ਇਕ ਪਿੰਡ ਦੇ ਲਾਗਿਓ ਦਰਿਆ ਉਤੇ ਤੁਰਦੀ ਜਾ ਰਹੀ ਸੀ ਤੇ ਕੰਢੇ ਉਤੇ ਕਈ ਆਦਮੀ ਜ਼ਨਾਨੀਆਂ ਮੁੰਡੇ ਕੁੜੀਆਂ ਉਸ ਨੂੰ ਵੇਖ ਰਹੇ ਸਨ ।
‘‘ਇਹ ਬੇੜੀ ਰੋਜ਼ ਏਸੇ ਵੇਲੇ ਏਥੋਂ ਲੰਘਦੀ ਏ' ’’ ਇਕ ਆਦਮੀ ਨੇ ਆਪਣੇ ਪਾਹਣੇ ਨੂੰ ਦਸਿਆ ।
ਕਦੇ ਏਥੇ ਖਲੋਤੀ ਨਹੀਂ ? ਪ੍ਰਾਹੁਣੇ ਨੇ ਪੁਛਿਆ ।
‘‘ ਕਈ ਵਾਰੀ-ਪਹਿਲਆਂ ਵਿਚ ਰਜ਼ ਖਲੋਂਦੀ ਹੁੰਦੀ ਸੀ, ਤੇ ਇਹਦਾ ਮਾਲਕ ਕਿੰਨਾਂ ਕਿੰਨਾਂ ਚਿਰ ਸਾਡੇ ਨਾਲ ਗਲਾਂ ਕਰਦਾ ਰਹਿੰਦਾ ਸੀ-ਤਿੰਨਾਂ ਵਰਿਆਂ ਤੋਂ ਇਹ ਬੇ-ਨਾਗਾ ਆਉਂਦਾ ਹੈ ਸਾਡੇ ਪਿੰਡ ਵਿਚ ਕਈ ਗ਼ਰੀਬ ਮੁੰਡਿਆਂ ਦੀਆਂ ਫ਼ੀਸਾਂ ਇਹ ਦੇਂਦਾ ਹੈ, ਕਈ ਬਢੀਆਂ ਇਸਤੀਆਂ ਦੀਆਂ ਪੈਨਸ਼ਨਾਂ ਏਸ ਲਾਈਆਂ ਹੋਈਆਂ ਨੇ ।
‘‘ਤਾਂ ਤੇ ਇਹ ਕੋਈ ਬੜਾ ਪਰਉਪਕਾਰੀ ਜੀਉੜਾ ਹੋਵੇਗਾ ? ’’
‘‘ਸਮਝਿਆ ਤੇ ਇਹੋ ਜਾਂਦਾ ਸੀ, ਪਰ ਕੁਝ ਚਿਰ ਤੋਂ ਇਹਦੀ ਬਾਬਤ ਬੜੇ ਭੈੜੇ ਅੜੇ ਉਡ ਰਹੇ ਨੇ । ਏਸ ਦੀ ਆਪਣੀ

੫੩